ਪਾਕਿਸਤਾਨ ਨੂੰ ਮਿਲਿਆ ਨਵਾਂ ਫ਼ੌਜ ਮੁਖੀ

ਅਸੀਮ ਮੁਨੀਰ ਬਣਿਆ ਆਰਮੀ ਚੀਫ਼

Video Ad

ਇਸਲਾਮਾਬਾਦ, 24 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਨੂੰ ਅੱਜ ਨਵਾਂ ਫ਼ੌਜ ਮੁਖੀ ਮਿਲ ਗਿਆ। ਲੈਫ਼ਟੀਨੈਂਟ ਜਨਰਲ ਅਸੀਮ ਮੁਨੀਰ ਨੂੰ ਆਰਮੀ ਚੀਫ਼ ਦੀ ਜ਼ਿੰਮੇਦਾਰੀ ਸੌਂਪ ਦਿੱਤੀ ਗਈ। 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਹੁਣ ਆਈਐਸਆਈ ਚੀਫ਼ ਰਹਿ ਚੁੱਕੇ ਅਸੀਮ ਮੁਨੀਰ ਇਹ ਅਹੁਦਾ ਸੰਭਾਲਣਗੇ। ਉਨ੍ਹਾਂ ਤੋਂ ਇਲਾਵਾ ਸਾਹਿਰ ਸ਼ਮਸ਼ਾਦ ਮਿਰਜਾ ਨੂੰ ਚੇਅਰਮੈਨ ਆਫ਼ ਜਾਇੰਟ ਚੀਫ਼ ਨਿਯੁਕਤ ਕੀਤਾ ਗਿਆ ਹੈ।

Video Ad