
ਚੰਡੀਗੜ, 1 ਫਰਵਰੀ (ਪ੍ਰੀਤਮ ਲੁਧਿਆਣਵੀ) : ਬੁਲੰਦ ਅਵਾਜ ਵਿੱਚ ਰਿਕਾਰਡ ਬਹੁਤ ਹੀ ਪਿਆਰਾ ਗੀਤ ‘ਪੈੱਗ ਸ਼ੈੱਗ’ ਜਿਸਨੂੰ ਨੌਜਵਾਨ ਗਾਇਕ ਲਵ ਗਿੱਲ ਨੇ ਆਵਾਜ ਦਿੱਤੀ ਹੈ ਮਾਰਕੀਟ ਵਿਚ ਉਤਾਰਿਆ ਗਿਆ। ਇਸ ਗੀਤ ਨੂੰ ਗੀਤਕਾਰ ਨਿਰਭੈ ਚੁੱਘਾ, ਜੋਤ ਸਿੱਧੂ ਨੇ ਕਲਮਬੱਧ ਕੀਤਾ ਹੈ। ਇਸ ਗੀਤ ਦਾ ਵੀਡੀਉ ਜਗਰੂਪ ਵੱਲੋਂ ਪਰਖਾਲੀ (ਰੋਪੜ) ਵਿਖੇ ਵੱਖ ਵੱਖ ਜਗਾ ’ਤੇ ਬਹੁਤ ਹੀ ਵਧੀਆ ਤਾਰੀਕੇ ਨਾਲ ਸੂਟ ਕੀਤਾ ਗਿਆ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਸਤਰੰਗ ਐਂਟਰਟੇਨਰਜ ਵੱਲੋਂ ਰਿਲੀਜ ਕੀਤੇ ਇਸ ਗੀਤ ਦੀ ਵੀਡੀਉ ਜਗਰੂਪ ਵੱਲੋਂ ਅਤੇ ਡਾਇਰੈਕਟ ਜੱਸਕਰਨ ਦੁਆਰਾ ਕੀਤਾ ਗਿਆ ਹੈ। ਇਸ ਗੀਤ ਦਾ ਸੰਗੀਤ ਬਿਨੇ ਕਮਲ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਪ੍ਰਡਿਊਸਰ ਕਸ਼ਮੀਰ ਸਿੰਘ ਸੋਹਲ ਤੇ ਕੁਲਜੀਤ ਸਿੰਘ ਖਾਲਸਾ ਹਨ। ਉਮੀਦ ਕਰਦੇ ਹਾਂ ਕਿ ਇਹ ਗੀਤ ਸਰੋਤਿਆਂ ਨੂੰ ਬਹੁਤ ਵਧੀਆ ਲੱਗੇਗਾ। ਵਾਹਿਗੁਰੂ ਪੂਰੀ ਟੀਮ ਦੀ ਮੇਹਨਤ ਨੂੰ ਭਰਵਾਂ ਬੂਰ ਪਾਵੇ।