ਚੀਨ ’ਚ ਲੌਕਡਾਊਨ ਕਾਰਨ ਭੜਕੇ ਲੋਕ

ਬੀਜਿੰਗ, 16 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਹਾਲਾਂਕਿ ਕੋਰੋਨਾ ਮਹਾਂਮਾਰੀ ਦਾ ਦੁਨੀਆ ਭਰ ਵਿੱਚ ਪਹਿਲਾਂ ਜਿੰਨਾ ਡਰ ਨਹੀਂ ਰਿਹਾ, ਪਰ ਚੀਨ ਤੇ ਕਈ ਹੋਰ ਥਾਵਾਂ ’ਤੇ ਅਜੇ ਵੀ ਇਸ ਦੇ ਕੇਸ ਲਗਾਤਾਰ ਵਧ ਰਹੇ ਨੇ। ਇਸ ਦੇ ਚਲਦਿਆਂ ਚੀਨ ਨੇ ਆਪਣੇ ਕਈ ਸ਼ਹਿਰਾਂ ਵਿੱਚ ਲੌਕਡਾਊਨ ਲਗਾ ਦਿੱਤਾ। ਇਸ ਕਾਰਨ ਪਹਿਲਾਂ ਹੀ ਲੌਕਡਾਊਨ ਦਾ ਸੰਤਾਪ ਭੋਗ ਚੁੱਕੇ ਲੋਕ ਭੜਕ ਗਏ। ਕਈ ਥਾਈਂ ਲੋਕਾਂ ਨੇ ਸੜਕਾਂ ’ਤੇ ਉਤਰ ਕੇ ਪ੍ਰਦਰਸ਼ਨ ਕੀਤਾ।

Video Ad
Video Ad