ਕੈਨੇਡਾ ’ਚ ਪਾਸਪੋਰਟ ਲਈ ਖੱਜਲ਼ ਹੋ ਰਹੇ ਲੋਕਾਂ ਨੂੰ ਮਿਲੇਗੀ ਰਾਹਤ

4 ਤੋਂ 6 ਹਫਤਿਆਂ ’ਚ ਕਲੀਅਰ ਹੋਵੇਗਾ ਪਾਸਪੋਰਟ ਅਰਜ਼ੀਆਂ ਦਾ ਬੈਕਲਾਗ

Video Ad

ਫੈਡਰਲ ਸਰਕਾਰ ਨੇ ਕੀਤਾ ਦਾਅਵਾ

600 ਨਵੇਂ ਪਾਸਪੋਰਟ ਵਰਕਰ ਕੀਤੇ ਭਰਤੀ

ਔਟਵਾ, 12 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਇਨ੍ਹਾਂ ਦਿਨੀਂ ਪਾਸਪੋਰਟ ਦਫ਼ਤਰਾਂ ਦੇ ਬਾਹਰ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਪਾਸਪੋਰਟ ਰਿਨਿਊ ਕਰਾਉਣ ਜਾਂ ਨਵਾਂ ਬਣਵਾਉਣ ਲਈ ਲੋਕਾਂ ਨੂੰ ਖੱਜਲ ਹੋਣਾ ਪੈ ਰਿਹਾ ਹੈ, ਪਰ ਉਨ੍ਹਾਂ ਨੂੰ ਜਲਦ ਹੀ ਇਸ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ, ਕਿਉਂਕਿ ਫੈਡਰਲ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪਾਸਪੋਰਟ ਬੈਕਲਾਗ 4 ਤੋਂ 6 ਹਫ਼ਤਿਆਂ ਵਿੱਚ ਕਲੀਅਰ ਕਰ ਦਿੱਤਾ ਜਾਵੇਗਾ।

ਕੈਨੇਡਾ ਦੀ ਫੈਮਲੀਜ਼, ਚਿਲਡਰਨ ਐਂਡ ਸੋਸ਼ਲ ਡਿਵੈਲਪਮੈਂਟ ਮਿਨਿਸਟਰ ਕਰੀਨਾ ਗੋਲਡ ਨੇ ਦੱਸਿਆ ਕਿ ਕੋਰੋਨਾ ਦਾ ਖੌਫ਼ ਲੋਕਾਂ ਦੇ ਮਨਾਂ ਵਿੱਚੋਂ ਨਿਕਲ ਚੁੱਕਾ ਹੈ ਤੇ ਪਾਬੰਦੀਆਂ ਵਿੱਚ ਢਿੱਲ ਮਿਲਦਿਆਂ ਹੀ ਵੱਡੀ ਗਿਣਤੀ ’ਚ ਲੋਕ ਵਿਦੇਸ਼ ਯਾਤਰਾ ਦਾ ਰੁਖ ਕਰ ਰਹੇ ਨੇ।
ਇਸ ਕਾਰਨ ਭੀੜ ਵਧਣ ਕਾਰਨ ਹਵਾਈ ਅੱਡਿਆਂ ਦੇ ਨਾਲ-ਨਾਲ ਪਾਸਪੋਰਟ ਸੇਵਾਵਾਂ ਵਿੱਚ ਵੀ ਦਿੱਕਤ ਪੇਸ਼ ਆ ਰਹੀ ਹੈ। ਪਾਸਪੋਰਟ ਦਫ਼ਤਰਾਂ ਦੇ ਬਾਹਰ ਲੰਮੀਆਂ ਲਾਈਨਾਂ ਲੱਗ ਰਹੀਆਂ ਨੇ।
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ 80 ਫੀਸਦੀ ਲੋਕ ਪਾਸਪੋਰਟ ਦਫ਼ਤਰ ਜਾ ਕੇ ਅਪਲਾਈ ਕਰ ਸਕਦੇ ਨੇ, ਜਦਕਿ 20 ਫੀਸਦੀ ਲੋਕ ਮੇਲ ਰਾਹੀਂ ਅਪਲਾਈ ਕਰਦੇ ਸੀ, ਪਰ ਇਸ ਵਾਰ ਇਸ ’ਚ ਵੱਡਾ ਬਦਲਾਅ ਹੋਇਆ ਹੈ।

Video Ad