
ਟੋਰਾਂਟੋ ਤੋਂ ਨਿਊ ਯਾਰਕ ਦੀ ਫਲਾਈਟ ਬੁੱਕ ਕਰਨ ਮਗਰੋਂ ਕਰ ਦਿੰਦੇ ਨੇ ਕੈਂਸਲ
ਸਰਵਿਸ ਕੈਨੇਡਾ ਕੋਲ ਪੁੱਜੀਆਂ 11 ਲੱਖ ਅਰਜ਼ੀਆਂ
ਟੋਰਾਂਟੋ, 16 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਪਾਸਪੋਰਟ ਮਿਲਣ ਵਿਚ ਹੋ ਰਹੀ ਦੇਰ ਦਾ ਕੈਨੇਡਾ ਵਾਸੀਆਂ ਨੇ ਅਸਰਦਾਰ ਤੋੜ ਲੱਭ ਲਿਆ ਹੈ। ਜੀ ਹਾਂ, ਕਈ-ਕਈ ਮਹੀਨੇ ਉਡੀਕ ਕਰਨ ਦੀ ਬਜਾਏ ਹੁਣ ਕੈਨੇਡਾ ਵਾਲੇ ਵਿਦੇਸ਼ ਜਾਣ ਦੀ ਝੂਠੀ ਕਹਾਣੀ ਸਰਵਿਸ ਕੈਨੇਡਾ ਨੂੰ ਸੁਣਾ ਕੇ ਜਲਦ ਤੋਂ ਜਲਦ ਪਾਸਪੋਰਟ ਹਾਸਲ ਕਰ ਰਹੇ ਹਨ। ਅਸਲ ਵਿਚ ਇਹ ਤਰੀਕਾ ਟਰੈਵਲ ਏਜੰਟਾਂ ਨੇ ਲੋਕਾਂ ਨੂੰ ਦੱਸਿਆ ਹੈ ਪਰ ਇਸ ਦਾ ਖਮਿਆਜ਼ਾ ਹੋਰਨਾਂ ਨੂੰ ਭੁਗਤਣਾ ਪੈ ਰਿਹਾ ਹੈ।
ਉਧਰ ਕੈਨੇਡਾ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਾਸਪੋਰਟ ਹਾਸਲ ਕਰਨ ਵਾਸਤੇ ਕੌਮਾਂਤਰੀ ਸਫ਼ਰ ਦੀਆਂ ਝੂਠੀਆਂ ਕਹਾਣੀਆਂ ਨਾ ਘੜੀਆਂ ਜਾਣ।
ਕੈਨੇਡਾ ਤੋਂ ਅਮਰੀਕਾ ਜਾਣ ਵਾਲੀਆਂ ਜ਼ਿਆਦਾਤਰ ਫਲਾਈਟਸ ਬੁੱਕ ਕਰਨ ਵਾਸਤੇ ਪਾਸਪੋਰਟ ਨੰਬਰ ਦੀ ਜ਼ਰੂਰਤ ਨਹੀਂ ਪੈਂਦੀ ਅਤੇ 24 ਘੰਟੇ ਦੇ ਅੰਦਰ ਬੁਕਿੰਗ ਰੱਦ ਕਰਨ ’ਤੇ ਪੂਰੀ ਰਕਮ ਵਾਪਸ ਮਿਲ ਜਾਂਦੀ ਹੈ।
ਅਜਿਹੀਆਂ ਜ਼ਿਆਦਾਤਰ ਫਲਾਈਟਸ ਟੋਰਾਂਟੋ ਤੋਂ ਨਿਊਯਾਰਕ ਅਤੇ ਟੋਰਾਂਟੋ ਤੋਂ ਮਿਆਮੀ ਤੱਕ ਹੁੰਦੀਆਂ ਹਨ।