ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨੇਤਾ ਬਣੇ ਪਿਅਰ ਪੌਇਲੀਐਵਰ

ਜਿੱਤ ਦੀਆਂ ਬਰੂਹਾਂ ਤੱਕ ਨਹੀਂ ਪੁੱਜ ਸਕੇ ਜੀਨ ਚਾਰੈਸਤ

Video Ad

ਪੌਇਲੀਐਵਰ ਨੇ ਹਾਸਲ ਕੀਤੀਆਂ 68.15 ਫੀਸਦੀ ਵੋਟਾਂ

ਔਟਵਾ, 11 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਪਿਅਰ ਪੌਇਲੀਐਵਰ ਨੂੰ ਆਪਣਾ ਨਵਾਂ ਨੇਤਾ ਚੁਣ ਲਿਆ। ਪੈਟ੍ਰਿਕ ਬਰਾਊਨ ਨੂੰ ਲੀਡਰਸ਼ਿਪ ਦੌੜ ਵਿੱਚ ਆਯੋਗ ਕਰਾਰ ਦਿੱਤੇ ਜਾਣ ਮਗਰੋਂ 5 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਸਨ, ਜਿਨ੍ਹਾਂ ਵਿੱਚੋਂ ਪੌਇਲੀਐਵਰ ਹੀ ਮਜ਼ਬੂਤ ਉਮੀਦਵਾਰ ਮੰਨੇ ਜਾ ਰਹੇ ਸੀ।
ਬੇਸ਼ੱਕ ਜੀਨ ਚਾਰੈਸਤ ਵੀ ਸਖਤ ਟੱਕਰ ਦੇ ਰਹੀ ਸੀ, ਪਰ ਉਹ ਜਿੱਤ ਦੀਆਂ ਬਰੂਹਾਂ ਤੱਕ ਨਹੀਂ ਪੁੱਜ ਸਕੇ।
ਸੱਤ ਮਹੀਨੇ ਦੀ ਚੋਣ ਮੁਹਿੰਮ ਮਗਰੋਂ ਉਨਟਾਰੀਓ ਤੋਂ ਲੰਮੇ ਸਮੇਂ ਤੋਂ ਐਮਪੀ ਅਤੇ ਸਾਬਕਾ ਕੈਬਨਿਟ ਮੰਤਰੀ ਪਿਅਰ ਪੌਇਲੀਐਵਰ ਨੇ ਫ਼ੈਸਲਾਕੁੰਨ ਢੰਗ ਨਾਲ ਚੋਣ ਜਿੱਤੀ।

Video Ad