ਅਮਰੀਕਾ ਦੇ ਨੇਵਾਡਾ ਸੂਬੇ ’ਚ ਜਹਾਜ਼ ਹਾਦਸਾ

ਪਾਇਲਟ ਦੀ ਗਈ ਜਾਨ
ਰੇਨੋ ਏਅਰ ਰੇਸ ਦੌਰਾਨ ਵਾਪਰੀ ਘਟਨਾ
ਵਾਸਿੰਗਟਨ, 19 ਸਤੰਬਰ (ਰਾਜ ਗੋਗਨਾ) :
ਅਮਰੀਕਾ ਦੇ ਨੇਵਾਡਾ ਸੂਬੇ ਦੇ ਸ਼ਹਿਰ ਰੇਨੋ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਪਾਇਲਟ ਦੀ ਮੌਤ ਹੋ ਗਈ। ਐਤਵਾਰ ਦੁਪਹਿਰ ਨੂੰ ਰੇਨੋ ਏਅਰ ਰੇਸ ਦੀ ਚੈਂਪੀਅਨਸ਼ਿਪ ਦੌਰਾਨ ਇਹ ਹਾਦਸਾ ਵਾਪਰਿਆ।
ਰੇਨੋ ਏਅਰ ਰੇਸਿੰਗ ਐਸੋਸੀਏਸ਼ਨ ਦੇ ਸੀਈਓ ਫਰੇਡ ਟੇਲਿੰਗ ਨੇ ਐਤਵਾਰ ਸ਼ਾਮ ਨੂੰ ਇੱਕ ਨਿਊਜ ਕਾਨਫਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰੇਨੋ ਵਿੱਚ ਏਅਰ ਰੇਸ ਦੇ ਦੌਰਾਨ ਜਿਹੜਾ ਹਾਦਸਾ ਹੋਇਆ, ਉਸ ਵਿੱਚ ਪਾਇਲਟ ਦੀ ਮੌਤ ਹੋ ਚੁੱਕੀ ਐ।
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇੱਕ ਸ਼ੁਰੂਆਤੀ ਬਿਆਨ ਵਿੱਚ ਕਿਹਾ ਕਿ ਏਅਰੋ ਐਲ-29 ਡੇਲਫਿਨ ਦੁਪਹਿਰ ਪੌਣੇ 4 ਵਜੇ ਰੇਨੋ ਵਿੱਚ ਇੱਕ ਰਿਹਾਇਸ਼ੀ ਖੇਤਰ ਦੇ ਪਿੱਛੇ ਕਰੈਸ਼ ਹੋਇਆ। ਵਾਸ਼ੋ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਸ਼ਾਮ 4:00 ਵਜੇ ਤੋਂ ਬਾਅਦ ਇੱਕ ਟਵੀਟ ਵਿੱਚ ਕਿਹਾ ਕਿ ਇਹ ਜਹਾਜ ਰੇਸ ਦੇ ਸਥਾਨ ਤੋਂ ਲਗਭਗ ਦੋ ਮੀਲ ਉੱਤਰ ਵੱਲ 13 ਹਜ਼ਾਰ 945 ਰੈੱਡ ਰੌਕ ਰੋਡ ਦੇ ਖੇਤਰ ਵਿੱਚ ਸਥਿਤ ਸੀ। ਟੇਲਿੰਗ ਨੇ ਕਿਹਾ ਕਿ ਜੈੱਟ ਜਹਾਜ਼ ਦਾ ਮਾਡਲ, ਅਸਲ ਵਿੱਚ ਫੌਜੀ ਸਿਖਲਾਈ ਲਈ ਬਣਾਇਆ ਗਿਆ ਸੀ ਅਤੇ ਇਹ ਘਟਨਾ ਦੀ ਤੀਜੀ ਲੈਪ ਦੇ ਦੌਰਾਨ ਕ੍ਰੈਸ਼ ਹੋ ਗਿਆ। ਉਨ੍ਹਾਂ ਨੇ ਪਾਇਲਟ ਦੀ ਪਛਾਣ ਸਾਂਝੀ ਨਹੀਂ ਕੀਤੀ।

Video Ad
Video Ad