
ਰਾਸ਼ਟਰਪਤੀ ਜੋਅ ਬਾਇਡਨ ਨੇ ਭੇਜਿਆ ਸੱਦਾ
ਵਾਸ਼ਿੰਗਟਨ, 1 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੂਨ ਮਹੀਨੇ ਵਿੱਚ ਅਮਰੀਕਾ ਦੌਰੇ ’ਤੇ ਜਾ ਸਕਦੇ ਨੇ, ਕਿਉਂਕਿ ਰਾਸ਼ਟਰਪਤੀ ਜੋਅ ਬਾਇਡਨ ਨੇ ਉਨ੍ਹਾਂ ਨੂੰ ਅਮਰੀਕਾ ਦੇ ਸਰਕਾਰੀ ਦੌਰੇ ਲਈ ਸੱਦਾ ਦਿੱਤਾ ਐ। ਦੱਸਿਆ ਜਾ ਰਿਹਾ ਹੈ ਕਿ ਭਾਰਤ ਨੇ ਇਹ ਸੱਦਾ ਸਵੀਕਾਰ ਕਰ ਲਿਆ ਹੈ ਅਤੇ ਹੁਣ ਦੋਵੇਂ ਦੇਸ਼ਾਂ ਦੇ ਅਧਿਕਾਰੀ ਪ੍ਰਧਾਨ ਮੰਤਰੀ ਦੇ ਇਸ ਦੌਰੇ ਲਈ ਤਰੀਕ ਤੈਅ ਕਰਨ ਵਿੱਚ ਜੁਟੇ ਹੋਏ ਨੇ।