Home ਕੈਨੇਡਾ ਪੀਐਮ ਟਰੂਡੋ ਨੇ ਕੰਜ਼ਰਵੇਟਿਵ ਲੀਡਰ ’ਤੇ ਸਾਧੇ ਤਿੱਖੇ ਨਿਸ਼ਾਨੇ

ਪੀਐਮ ਟਰੂਡੋ ਨੇ ਕੰਜ਼ਰਵੇਟਿਵ ਲੀਡਰ ’ਤੇ ਸਾਧੇ ਤਿੱਖੇ ਨਿਸ਼ਾਨੇ

0
ਪੀਐਮ ਟਰੂਡੋ ਨੇ ਕੰਜ਼ਰਵੇਟਿਵ ਲੀਡਰ ’ਤੇ ਸਾਧੇ ਤਿੱਖੇ ਨਿਸ਼ਾਨੇ

ਕਿਹਾ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਨੇ ਪੌਇਲੀਐਵਰਾ

ਟੋਰਾਂਟੋ, 29 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਲਿਬਰਲਾਂ ਦੇ ਰਾਸ਼ਟਰੀ ਕਾਕਸ ਵਿੰਟਰ ਰੀਟ੍ਰੀਟ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੰਜ਼ਰਵੇਟਿਵ ਲੀਡਰ ਪੀਅਰੇ ਪੋਇਲੀਵਰ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ।
ਟਰੂਡੋ ਨੇ ਕਿਹਾ ਕਿ ਜਦੋਂ ਲਿਬਰਲਾਂ ਦਾ ਧਿਆਨ ਨੀਤੀਗਤ ਹੱਲਾਂ ’ਤੇ ਕੇਂਦਰਤ ਸੀ, ਉਸ ਸਮੇਂ ਕੰਜ਼ਰਵੇਟਿਵ ਆਗੂ ਕੈਨੇਡੀਅਨਾਂ ਨੂੰ ਬਿਟਕੋਇਨ ਵਿੱਚ ਨਿਵੇਸ਼ ਕਰਕੇ ਮਹਿੰਗਾਈ ਤੋਂ ਬਾਹਰ ਨਿਕਲਣ ਲਈ ਉਤਸ਼ਾਹਿਤ ਕਰ ਰਹੇ ਸੀ। ਪ੍ਰਧਾਨ ਮੰਤਰੀ ਨੇ ਕੌਕਸ ਦੇ ਮੈਂਬਰਾਂ ਨੂੰ ਕਿਹਾ ਕਿ ਜਦੋਂ ਤੁਸੀਂ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹੋ ਜਾਂ ਰਾਜਨੀਤਿਕ ਲਾਭ ਲਈ ਚੀਜ਼ਾਂ ਬਣਾਉਂਦੇ ਹੋ ਤਾਂ ਇਹ ਜ਼ਿੰਮੇਵਾਰ ਲੀਡਰਸ਼ਿਪ ਨਹੀਂ ਹੈ।