Home ਕੈਨੇਡਾ ਕੈਨੇਡਾ ’ਚ ਨਸ਼ਿਆਂ ਦੀ ਓਵਰਡੋਜ਼ ਨਾਲ ਮਰ ਰਹੇ ਪੰਜਾਬੀ ਵਿਦਿਆਰਥੀ

ਕੈਨੇਡਾ ’ਚ ਨਸ਼ਿਆਂ ਦੀ ਓਵਰਡੋਜ਼ ਨਾਲ ਮਰ ਰਹੇ ਪੰਜਾਬੀ ਵਿਦਿਆਰਥੀ

0
ਕੈਨੇਡਾ ’ਚ ਨਸ਼ਿਆਂ ਦੀ ਓਵਰਡੋਜ਼ ਨਾਲ ਮਰ ਰਹੇ ਪੰਜਾਬੀ ਵਿਦਿਆਰਥੀ

ਸਰੀ ਦੇ ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਕੀਤੇ ਹੈਰਾਨਕੁੰਨ ਖੁਲਾਸੇ

ਵੈਨਕੂਵਰ, 17 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਪੰਜਾਬੀ ਵਿਦਿਆਰਥੀਆਂ ਬਾਰੇ ਦਿਲ ਕੰਬਾਊ ਤੱਥ ਉਭਰ ਕੇ ਸਾਹਮਣੇ ਆਇਆ ਹੈ ਜਿਸ ਉਪਰ ਯਕੀਨ ਕਰਨਾ ਮੁਸ਼ਕਲ ਹੋ ਰਿਹਾ ਹੈ। ਜੀ ਹਾਂ, ਪੰਜਾਬ ਤੋਂ ਆਏ ਕੌਮਾਂਤਰੀ ਵਿਦਿਆਰਥੀ ਨਸ਼ਿਆਂ ਦੀ ਓਵਰਡੋਜ਼ ਨਾਲ ਮਰ ਰਹੇ ਹਨ ਅਤੇ ਇਹ ਅੰਕੜੇ ਸਥਾਨਕ ਸਰਕਾਰਾਂ ਜਨਤਕ ਨਹੀਂ ਕਰ ਰਹੀਆਂ। ਸਰੀ ਦੇ ਗੁਰਦਵਾਰਾ ਦੂਖ ਨਿਵਾਰਨ ਸਾਹਿਬ ਦੇ ਗਿਆਨੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਵਿਦਿਆਰਥੀਆਂ ਦੀਆਂ ਮੌਤਾਂ ਵਿਚੋਂ 80 ਫ਼ੀ ਸਦੀ ਮਾਮਲੇ ਨਸ਼ਿਆਂ ਨਾਲ ਸਬੰਧਤ ਹੁੰਦੇ ਹਨ।