
ਸਿਮਰਨ ਸਰਾਏ ਨੂੰ ਗਰੀਨ ਪਾਰਟੀ ਨੇ ਬਣਾਇਆ ਉਮੀਦਵਾਰ
ਸਰੀ, 14 ਅਗਸਤ (ਹਮਦਰਦ ਨਿਊਜ਼ ਸਰਵਿਸ) : ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਾਊਥੀ ਸਰੀ ਵਿਧਾਨ ਸੀਟ ਲਈ 10 ਸਤੰਬਰ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ। ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਇਨ੍ਹਾਂ ਚੋਣਾਂ ਲਈ ਮਹਿਲਾਵਾਂ ਨੂੰ ਟਿਕਟ ਦਿੱਤੀ ਐ।
ਇਸ ਦੇ ਚਲਦਿਆਂ ਗਰੀਨ ਪਾਰਟੀ ਵੱਲੋਂ ਪੰਜਾਬੀ ਮੁਟਿਆਰ ਸਿਮਰਨ ਸਰਾਏ ਵਿਧਾਇਕ ਦੀ ਚੋਣ ਲੜੇਗੀ, ਜਦਕਿ ਐਨਡੀਪੀ ਨੇ ਪੌਲਿਨ ਅਤੇ ਲਿਬਰਲ ਪਾਰਟੀ ਨੇ ਐਲੇਨਰ ਨੂੰ ਆਪਣਾ ਉਮੀਦਵਾਰ ਥਾਪ ਦਿੱਤਾ ਐ।
ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਸਾਊਥ ਸਰੀ ਲਈ 10 ਸਤੰਬਰ ਨੂੰ ਜ਼ਿਮਨੀ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ। ਇਸ ਤੋਂ ਤੁਰੰਤ ਬਾਅਦ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਅਤੇ ਉਨ੍ਹਾਂ ਨੇ ਇਨ੍ਹਾਂ ਚੋਣਾਂ ਲਈ ਆਪਣੇ ਉਮੀਦਵਾਰਾਂ ਦੇ ਨਾਮ ਜਾਰੀ ਕਰ ਦਿੱਤੇ। ਇਸ ਦੇ ਚਲਦਿਆਂ ਗਰੀਨ ਪਾਰਟੀ ਨੇ ਸਿਮਰਨ ਸਰਾਏ ਨੂੰ ਆਪਣਾ ਉਮੀਦਵਾਰ ਬਣਾਇਆ, ਜਦਕਿ ਐਨਡੀਪੀ ਭਾਵ ਨਿਊ ਡੈਮੋਕਰੇਟਿਕ ਪਾਰਟੀ ਨੇ ਪੌਲਿਨ ਗਰੀਵਜ਼ ਅਤੇ ਲਿਬਰਲ ਪਾਰਟੀ ਨੇ ਐਲੇਨਰ ਸਟਰਕੋ ਨੂੰ ਟਿਕਟ ਦਿੱਤੀ।