*ਪੰਜਾਬੀ*

ਪੰਜਾਬੀ ਸਾਡੀ
ਮਾਣ ਏ,ਸ਼ਾਨ ਏ,
ਜਿੰਦ ਜਾਨ ਏ,
ਹੀਰਿਆਂ ਦੀ ਖਾਨ ਏ,
ਫੁੱਲਾਂ ਦੀ ਕਿਆਰੀ ਏ,
ਸੁੱਖਾਂ ਦੀ ਅਟਾਰੀ ਏ,
ਪੰਜਾਬੀ ਸਾਡੀ ਮਾਂ ਏ,
ਰੁੱਖਾਂ ਦੀ ਛਾਂ ਏ,
ਮੁਟਿਆਰਾ ਦਾ ਹਾਸਾ ਏ,
ਬੱਚਿਆਂ ਦਾ ਖੇਡ ਤਮਾਸ਼ਾ ਏ,
ਸਰਦਾਰਾਂ ਦੀ ਸਰਦਾਰੀ ਏ,
ਸੋਨੇ ਦੀ ਚਿੜੀ ਏ,
ਗੁੱਭਰੂਆਂ ਦਾ ਭੰਗੜਾ ਏ ,
ਪੰਜਾਬ ਸਾਡਾ ਰੰਗਲਾ ਏ,
ਸੁਰਮਈ ਹਾਸਾ ਏ ,
ਸੱਭਿਆਚਾਰ ਦਾ ਹਿੱਸਾ ਏ,
ਹੀਰ ਰਾਂਝੇ ਦਾ ਕਿੱਸਾ ਏ,
ਸਤਲੁਜ ਤੇ ਚਨਾਬ ਏ,
ਮਾਂ ਵਰਗੀ ਠੰਡੜੀ ਛਾਂ ਏ,
ਗੁਰੂਆਂ, ਪੀਰਾਂ ਦੀ ਧਰਤੀ ਏ,
ਪੰਜਾਬੀ ਸਾਡੀ,ਆਨ, ਮਾਣ‌ ਤੇ ਸ਼ਾਨ ਏ।
– ਗਗਨਪ੍ਰੀਤ ਸੱਪਲ ਸੰਗਰੂਰ ਪਿੰਡ ਘਾਬਦਾਂ
Video Ad