ਪੰਜਾਬੀਆਂ ਨੇ ਕੈਨੇਡਾ ’ਚ ਵੀ ਲਾਈ ਛਬੀਲ

  • ਸ਼ਹੀਦੀ ਦਿਹਾੜੇ ਮੌਕੇ ਕਿਚਨਰ ’ਚ ਲਾਈ ਸੇਵਾ
  • ਗੁਰੂ ਅਰਜਨ ਦੇਵ ਜੀ ਨੂੰ ਕੀਤਾ ਯਾਦ

ਕਿਚਨਰ, 12 ਜੂਨ (ਰਾਜ ਗੋਗਨਾ/ਕੁਲਤਰਨ ਪਧਿਆਣਾ) : ਸਿੱਖ ਜਾਂ ਪੰਜਾਬੀ ਭਾਈਚਾਰਾ ਸੇਵਾ ਭਾਵਨਾ, ਮਿਹਨਤ ਤੇ ਲਗਨ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ।

Video Ad

ਇਸ ਰੀਤ ਨੂੰ ਅੱਗੇ ਤੋਰਦਿਆਂ ਕੈਨੇਡਾ ਦੇ ਕਿਚਨਰ ਸ਼ਹਿਰ ਵਿੱਚ ਵਸੇ ਪੰਜਾਬੀਆਂ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਛਬੀਲ ਤੇ ਲੰਗਰ ਦੀ ਸੇਵਾ ਨਿਭਾਈ।

ਕਿਚਨਰ ਦੇ ਸਕੇਅਰ ਮੌਲ ਦੇ ਬਾਹਰ ਛਬੀਲ ਅਤੇ ਚਿਪਸ ਦਾ ਲੰਗਰ ਲਗਾਇਆ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਸਿੱਖ ਨੌਜਵਾਨ ਤੇਗਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬਾਹਰਲੇ ਦੇਸ਼ ਆ ਕੇ ਛਬੀਲ ਲਗਾਉਣ ਦਾ ਮਕਸਦ ਸ਼ਹਾਦਤ ਨੂੰ ਯਾਦ ਕਰਨ ਦੇ ਨਾਲ-ਨਾਲ ਇਸ ਮੁਲਕ ਦੇ ਬਸ਼ਿੰਦੇ ਗੈਰ-ਸਿੱਖਾਂ ਨੂੰ ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਣਕਾਰੀ ਦੇਣਾ ਹੈ।

Video Ad