
ਚੰਡੀਗੜ, 7 ਫਰਵਰੀ (ਪ੍ਰੀਤਮ ਲੁਧਿਆਣਵੀ) : ਸਵ: ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀਆਂ ਲੀਹਾਂ ’ਤੇ ਚੱਲਣ ਵਾਲੀ ਟੀਮ ਵੱਲੋਂ ਬਹੁਤ ਜਬਰਦਸਤ ਗੀਤ, ‘ਪਿਆਰ ਦਾ ਸਰੂਰ’ ਰਿਲੀਜ ਕੀਤਾ ਗਿਆ। ਜਿਸ ਨੂੰ ਬੁਲੰਦ ਅਵਾਜ ਵਿੱਚ ਨਾਮਵਰ ਗਾਇਕ ਸੁੱਖਮਿੰਦਰ ਚਾਹਲ ਤੇ ਨਿਰਮਲ ਨਿੰਮੀ ਨੇ ਰਿਕਾਰਡਿੰਗ ਦਾ ਜਾਮਾ ਪਹਿਨਾਇਆ ਹੈ ਤੇ ਇਹ ਗੀਤ, ਗੀਤਕਾਰ ਰਾਜੂ ਨਾਹਰ ਦੀ ਕਲਮ ਦੁਆਰਾ ਸਿਰਜਿਆ ਗਿਆ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਇਸ ਨੂੰ ਲਾ-ਜੁਵਾਬ ਸੰਗੀਤਕ ਛੋਹਾਂ ਨਾਲ ਐਸ ਬੀ ਮਿਊਜਿਕ ਨੇ ਨਿਵਾਜਿਆ ਹੈ। ਰਾਜੂ ਨਾਹਰ ਰਿਕਾਰਡਜ ਚੈਨਲ ਦੁਆਰਾ ਰਿਲੀਜ ਕੀਤੇ ਤੇ ਪ੍ਰੀਤਮ ਲੁਧਿਆਣਵੀ ਦੀ ਪੇਸ਼ਕਸ਼ ਇਸ ਗੀਤ ਵਿਚ ਪੁੰਨੀਏ ਫਰੀਦਪੁਰੀ ਤੇ ਲੱਖੀ ਬਨੂੰੜ ਦਾ ਟੀਮ ਵੱਲੋਂ ਸਹਿਯੋਗ ਲਈ ਵਿਸ਼ੇਸ ਧੰਨਵਾਦ ਕੀਤਾ ਗਿਆ ਹੈ। ਸੋਸ਼ਲ ਮੀਡੀਆ ਉਤੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵਾਹਿਗੁਰੂ ਸਮੁੱਚੀ ਟੀਮ
ਦੀ ਸਖਤ ਮੇਹਨਤ ਨੂੰ ਹੋਰ ਵੀ ਤਰੱਕੀਆਂ ਬਖਸ਼ਦਿਆਂ ਭਰਵਾਂ ਬੂਰ ਪਾਵੇ ਤਾਂ ਕਿ ਟੀਮ ਪੂਰੇ ਜੋਸ਼-ਖਰੋਸ਼ ਨਾਲ ਤੁਰੀ ਰਵੇ।