ਬਰਨਬੀ ਦਾ ਰਾਜੇਸ਼ ਵਰਮਾ ਲਾਪਤਾ

ਆਰਸੀਐਮਪੀ ਨੇ ਭਾਲ ਲਈ ਮੰਗੀ ਲੋਕਾਂ ਦੀ ਮਦਦ

Video Ad

ਬਰਨਬੀ, 19 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਬ੍ਰਿਟਿਸ਼ ਕੋਲੰਬੀਆ ਸੂਬੇ ਦੇੇ ਲੋਅਰ ਮੇਨਲੈਂਡ ਖੇਤਰ ਵਿੱਚ ਪੈਂਦੇ ਬਰਨਬੀ ਸ਼ਹਿਰ ਦਾ ਵਾਸੀ ਰਾਜੇਸ਼ ਵਰਮਾ ਲਾਪਤਾ ਹੋ ਗਿਆ, ਜਿਸ ਦੀ ਭਾਲ ਲਈ ਆਰਸੀਐਮਪੀ ਨੇ ਲੋਕਾਂ ਕੋਲੋਂ ਮਦਦ ਦੀ ਮੰਗ ਕੀਤੀ ਐ। ਪੁਲਿਸ ਵੱਲੋਂ ਖਾਸ ਤੌਰ ’ਤੇ ਨਿਊ ਵੈਸਟਮਿੰਸਟਰ ਖੇਤਰ ਵਿੱਚ ਰਾਜੇਸ਼ ਵਰਮਾ ਦੀ ਭਾਲ ਕੀਤੀ ਜਾ ਰਹੀ ਹੈ।
ਬਰਨਬੀ ਆਰਸੀਐਮਪੀ ਭਾਵ ਰੌਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਦੱਸਿਆ ਕਿ ਪਰਿਵਾਰਕ ਮੁਤਾਬਕ 65 ਸਾਲ ਦੇ ਰਾਜੇਸ਼ ਵਰਮਾ ਨੂੰ ਆਖਰੀ ਵਾਰ 15 ਸਤੰਬਰ ਨੂੰ ਦੁਪਹਿਰ ਬਾਅਦ 3 ਵਜੇ ਆਰਮਸਟਰੌਂਗ ਐਵੇਨਿਊ ਦੇ 8800 ਬਲਾਕ ਵਿੱਚ ਦੇਖਿਆ ਗਿਆ ਸੀ। ਉਸ ਤੋਂ ਬਾਅਦ ਉਸ ਬਾਰੇ ਕੁਝ ਪਤਾ ਨਹੀਂ ਲੱਗਾ।

Video Ad