ਕਲਾਈਮੇਟ ਚੇਂਜ ਦੇ ਜ਼ਿੰਮੇਦਾਰ ਅਮੀਰ ਦੇਸ਼ ਦੇਣਗੇ ਮੁਆਵਜ਼ਾ

200 ਦੇਸ਼ਾਂ ’ਚ ਸੰਧੀ ਨਾਲ 30 ਸਾਲ ਪੁਰਾਣੀ ਮੰਗ ਹੋਈ ਪੂਰੀ

Video Ad

ਕਾਹਿਰਾ, 20 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਕਲਾਈਮੇਟ ਚੇਂਜ ਸੰਮੇਲਨ ਲਈ ਮਿਸਰ ਵਿੱਚ ਇਕੱਠੇ ਹੋਏ 200 ਦੇਸ਼ਾਂ ਵਿਚਾਲੇ ਐਤਵਾਰ ਨੂੰ ਇਤਿਹਾਸਕ ਸੰਧੀ ਨੇਪਰੇ ਚੜ੍ਹ ਗਈ। ਇਸ ਵਿੱਚ ਅਮੀਰ ਦੇਸ਼ਾਂ ਨੂੰ ਕਲਾਈਮੇਟ ਚੇਂਜ ਦਾ ਜ਼ਿੰਮੇਦਾਰ ਠਹਿਰਾਇਆ ਗਿਆ। 14 ਦਿਨ ਚੱਲੀ ਬਹਿਸ ਮਗਰੋਂ ਇਹ ਫ਼ੈਸਲਾ ਕੀਤਾ ਗਿਆ ਕਿ ਅਮੀਰ ਦੇਸ਼ ਫੰਡ ਇਕੱਠਾ ਕਰਨਗੇ, ਜਿਸ ਰਾਹੀਂ ਗਰੀਬ ਦੇਸ਼ਾਂ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਮੁਆਵਜ਼ਾ ਦਿੱਤਾ ਜਾਵੇਗਾ। ਇਸ ਨੂੰ ਗਰੀਬ ਦੇਸ਼ਾਂ ਲਈ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ।

Video Ad