Home ਅਮਰੀਕਾ ਭਾਰਤੀ ਮੂਲ ਦੀ ਰੂਪਾਲੀ ਡਿਸਾਈ ਅਮਰੀਕਾ ਵਿਚ ਜੱਜ ਬਣੀ

ਭਾਰਤੀ ਮੂਲ ਦੀ ਰੂਪਾਲੀ ਡਿਸਾਈ ਅਮਰੀਕਾ ਵਿਚ ਜੱਜ ਬਣੀ

0
ਭਾਰਤੀ ਮੂਲ ਦੀ ਰੂਪਾਲੀ ਡਿਸਾਈ ਅਮਰੀਕਾ ਵਿਚ ਜੱਜ ਬਣੀ

ਸੈਕਰਾਮੈਂਟੋ 9 ਅਗਸਤ (ਹੁਸਨ ਲੜੋਆ ਬੰਗਾ) – ਐਰੀਜ਼ੋਨਾ ਦੀ ਵਕੀਲ ਰੂਪਾਲੀ ਐਚ ਡਿਸਾਈ ਪਹਿਲੀ ਭਾਰਤੀ ਮੂਲ ਦੀ ਅਮਰੀਕੀ ਔਰਤ ਹੈ ਜੋ 9 ਵੀਂ ਸਰਕਟ ਕੋਰਟ ਵਿਚ ਜੱਜ ਦੀਆਂ ਸੇਵਾਵਾਂ ਨਿਭਾਏਗੀ। ਯੂ ਐਸ ਕੋਰਟ ਆਫ ਅਪੀਲ ਵਿਚ ਡਿਸਾਈ ਦੀ ਨਿਯੁਕਤੀ ਦੀ ਸੈਨਟ ਨੇ 67-29 ਵੋਟਾਂ ਦੇ ਫਰਕ ਨਾਲ ਪੁਸ਼ਟੀ ਕਰ ਦਿੱਤੀ ਹੈ। ਡਿਸਾਈ ਐਂਡਰੀਊ ਡੇਵਿਡ ਹਰਵਿਟਜ ਦੀ ਥਾਂ ਲਵੇਗੀ ਜੋ ਅਗਲੇ ਸਾਲ ਜਨਵਰੀ ਵਿਚ ਸੇਵਾ ਮੁਕਤ ਹੋ ਰਹੇ ਹਨ। ਡਿਸਾਈ ਨੂੰ ਇਸ ਸਾਲ ਜੂਨ ਵਿਚ ਜੱਜ ਦੇ ਅਹੁੱਦੇ ਲਈ ਨਾਮਜ਼ਦ ਕੀਤਾ ਗਿਆ ਸੀ