
35 ਸਾਲ ਤੋਂ ਫ਼ਰਜ਼ੀ ਪਛਾਣ ’ਤੇ ਰਹਿ ਰਹੇ ਪਤੀ-ਪਤਨੀ
ਨਿਊ ਯਾਰਕ, 29 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : 35 ਸਾਲ ਤੋਂ ਅਮਰੀਕਾ ਵਿਚ ਫ਼ਰਜ਼ੀ ਪਛਾਣ ਦੇ ਆਧਾਰ ’ਤੇ ਰਹਿ ਰਹੇ ਜੋੜੇ ਦੀ ਗ੍ਰਿਫ਼ਤਾਰੀ ਨੇ ਤਰਥੱਲੀ ਮਚਾ ਦਿਤੀ ਹੈ। ਪਤੀ-ਪਤਨੀ ਵਿਰੁੱਧ ਜਾਸੂਸੀ ਅਤੇ ਸਰਕਾਰ ਵਿਰੁੱਧ ਸਾਜ਼ਿਸ਼ ਘੜਨ ਦੇ ਦੋਸ਼ ਲਾਏ ਗਏ ਹਨ ਅਤੇ ਦੋਹਾਂ ਦਾ ਸਬੰਧ ਰੂਸੀ ਖੁਫੀਆ ਏਜੰਸੀ ਕੇ.ਜੀ.ਬੀ. ਨਾਲ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਜਣੇ ਮਰੇ ਹੋਏ ਬੱਚਿਆਂ ਦੇ ਨਾਂ ਦੀ ਵਰਤੋਂ ਕਰ ਕੇ ਅਮਰੀਕਾ ਵਿਚ ਰਹਿ ਰਹੇ ਸਨ ਅਤੇ ਇਨ੍ਹਾਂ ਦਾ ਅਤੀਤ ਰੋਮਾਨੀਆ ਨਾਲ ਜੁੜਦਾ ਮਹਿਸੂਸ ਹੋ ਰਿਹਾ ਹੈ। ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਵਾਲਟਰ ਅਤੇ ਗਵਿਨ ਮੌਰੀਸਨ ਦਾ ਵਿਆਹ 1980 ਵਿਚ ਹੋਇਆ ਸੀ ਪਰ 1987 ਵਿਚ ਦੋਹਾਂ ਨੇ ਆਪਣਾ ਨਾਂ ਬੌਬੀ ਫੋਰਟ ਅਤੇ ਜੂਲੀ ਮੌਂਟੇਗਿਊ ਰੱਖ ਲਿਆ।
1988 ਵਿਚ ਦੋਹਾਂ ਨੇ ਨਵੇਂ ਨਾਂ ਦੇ ਆਧਾਰ ’ਤੇ ਆਪਣਾ ਵਿਆਹ ਰਜਿਸਟਰ ਕਰਵਾਇਆ।