- ਲਾਰੈਂਸ ਬਿਸ਼ਨੋਈ ਨੂੰ ਕਦੋਂ ਤੋਂ ਤੇ ਕਿਵੇਂ ਜਾਣਦੇ ਹਨ ਸਲਮਾਨ ਕੀਤਾ ਖ਼ੁਲਾਸਾ
- ਕੌਣ ਹੈ ਸਲਮਾਨ ਖ਼ਾਨ ਦੇ ਸ਼ੱਕ ਦੇ ਘੇਰੇ ’ਚ ਪੁਲਿਸ ਨੂੰ ਦੱਸੀ ਇਕ-ਇਕ ਗੱਲ
ਮੁੰਬਈ, 8 ਜੂਨ (ਸ਼ੇਖਰ) : ਜਾਨ ਤੋਂ ਮਾਰ ਦੀ ਧਮਕੀ ਮਿਲਣ ਤੋਂ ਬਾਅਦ ਪਹਿਲੀ ਵਾਰ ਸਲਮਾਨ ਖ਼ਾਨ ਨੇ ਇਸ ਉੱਪਰ ਆਪਣਾ ਬਿਆਨ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੋਵਾਂ ਬਾਰੇ ਪੁਲਿਸ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਹ ਵੀ ਦੱਸਿਆ ਹੈ ਕਿ ਸਲਮਾਨ ਲਾਰੈਂਸ ਬਿਸ਼ਨੋਈ ਨੂੰ ਕਦੋਂ ਤੋਂ ਅਤੇ ਕਿਵੇਂ ਜਾਣਦੇ ਹਨ।

ਬਿਤੇ ਕੁੱਝ ਦਿਨ ਪਹਿਲਾਂ ਇਕ ਚਿੱਠੀ ਰਾਹੀ ਬਾਲੀਵੁੱਡ ਐਕਟਰ ਸਲਮਾਨ ਖ਼ਾਨ ਅਤੇ ਉਹਨਾਂ ਦੇ ਪਿਤਾ ਸਲੀਮ ਖ਼ਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਦੇਰੀ ਨਾ ਕਰਦੇ ਹੋਏ ਸਲਮਾਨ ਖ਼ਾਨ ਦੀ ਸੁਰੱਖਿਆ ਵਧਾ ਦਿੱਤੀ ਗਈ.. ਹੈਰਾਨੀ ਵਾਲੀ ਗੱਲ ਇਹ ਸੀ ਕਿ ਧਮਕੀ ਦੇਣ ਵਾਲੇ ਨੇ ਸਿੱਧੂ ਮੂਸੇਵਾਲੇ ਦੇ ਕੱਤਲ ਦਾ ਜ਼ਿਕਰ ਕਰਦੇ ਲਿੱਖਿਆ ਸੀ ਕਿ ਜੋ ਹਾਲ ਮੂਸੇਵਾਲੇ ਦਾ ਕੀਤਾ ਹੈ ਉਹੀ ਹਾਲ ਸਲਮਾਨ ਖ਼ਾਨ ਦਾ ਵੀ ਕੀਤਾ ਜਾਵੇਗਾ3 ਚਿੱਠੀ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਜਿਹਨਾਂ ਨੇ ਮੂਸੇਵਾਲੇ ਦਾ ਕੱਤਲ ਕੀਤਾ ਹੈ ਸਲਮਾਨ ਖ਼ਾਨ ਉਹਨਾਂ ਦਾ ਅਗਲਾ ਨਿਸ਼ਾਨਾ ਹੈ ਯਾਨੀ ਕਿ ਇਹ ਧਮਕੀ ਵੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਹੀ ਦਿੱਤੀ ਗਈ ਹੈ3 ਇਸਦੇ ਉੱਪਰ ਹੁਣ ਪਹਿਲੀ ਵਾਰ ਸਲਮਾਨ ਖ਼ਾਨ ਨੇ ਆਪਣਾ ਬਿਆਨ ਦਿੱਤਾ ਹੈ।
ਦਰਅਸਲ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਤੋਂ ਬਾਅਦ ਮੁੰਬਈ ਪੁਲਸ ਐਕਸ਼ਨ ’ਚ ਆ ਗਈ। ਪੁਲਸ ਨੇ ਅਦਾਕਾਰ ਦੇ ਘਰ ’ਤੇ ਜਾ ਕੇ ਪੁੱਛਗਿੱਛ ਕੀਤੀ। ਸਲਮਾਨ ਨੂੰ ਧਮਕੀ ਮਿਲੀ ਸੀ ਕਿ ਉਸ ਨੂੰ ਵੀ ਸਿੱਧੂ ਮੂਸੇ ਵਾਲਾ ਵਾਂਗ ਮਾਰ ਦਿੱਤਾ ਜਾਵੇਗਾ। ਹੁਣ ਦਬੰਗ ਖ਼ਾਨ ਨੇ ਇਸ ’ਤੇ ਬਿਆਨ ਦਿੱਤਾ ਹੈ। ਸਲਮਾਨ ਖ਼ਾਨ ਨੇ ਬਿਆਨ ’ਚ ਕਿਹਾ, ‘‘ਧਮਕੀ ਵਾਲੀ ਚਿੱਠੀ ਨੂੰ ਲੈ ਕੇ ਮੈਨੂੰ ਕਿਸੇ ’ਤੇ ਸ਼ੱਕ ਨਹੀਂ ਹੈ। ਅੱਜਕਲ ਤਾਂ ਮੇਰੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਹੈ। ਮੈਂ ਲਾਰੈਂਸ ਬਿਸ਼ਨੋਈ ਬਾਰੇ ਸਾਲ 2018 ਤੋਂ ਜਾਣਦਾ ਹਾਂ, ਜਦੋਂ ਉਸ ਨੇ ਧਮਕੀ ਦਿੱਤੀ ਸੀ। ਮੈਂ ਨਹੀਂ ਜਾਣਦਾ ਕਿ ਆਖਿਰ ਗੋਲਡੀ ਬਰਾੜ ਕੌਣ ਹੈ।’ ਮੁੰਬਈ ਪੁਲਸ ਦੇ ਸੂਤਰ ਦੇ ਹਵਾਲੇ ਤੋਂ ਉਨ੍ਹਾਂ ਸਵਾਲਾਂ ਬਾਰੇ ਪਤਾ ਲੱਗਾ ਹੈ, ਜੋ ਸਲਮਾਨ ਖ਼ਾਨ ਕੋਲੋਂ ਪੁੱਛਗਿੱਛ ਦੌਰਾਨ ਕੀਤੇ ਗਏ ਹਨ।
