ਕੈਨੇਡਾ ’ਚ ਭਾਰਤ ਦੇ ਅਗਲੇ ਹਾਈ ਕਮਿਸ਼ਨਰ ਹੋਣਗੇ ਸੰਜੇ ਕੁਮਾਰ ਵਰਮਾ

ਅਮਿਤ ਕੁਮਾਰ ਕੋਰੀਆ ’ਚ ਬਣੇ ਭਾਰਤ ਦੇ ਨਵੇਂ ਰਾਜਦੂਤ

Video Ad

ਨਵੀਂ ਦਿੱਲੀ/ਔਟਵਾ, 7 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਸੰਜੇ ਕੁਮਾਰ ਵਰਮਾ ਨੂੰ ਕੈਨੇਡਾ ਵਿੱਚ ਭਾਰਤ ਦੇ ਅਗਲੇ ਹਾਈ ਕਮਿਸ਼ਨਰ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 1988 ਬੈਚ ਦੇ ਆਈਐਫਐਸ ਅਧਿਕਾਰੀ ਸੰਜੇ ਕੁਮਾਰ ਵਰਮਾ ਨੂੰ ਇਹ ਵੱਡੀ ਜ਼ਿੰਮੇਦਾਰੀ ਸੌਂਪੀ ਜਾ ਰਹੀ ਹੈ।

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ 57 ਸਾਲ ਦੇ ਸੰਜੇ ਕੁਮਾਰ ਵਰਮਾ ਜਲਦ ਹੀ ਕੈਨੇਡਾ ’ਚ ਭਾਰਤ ਦੇ ਹਾਈ ਕਮਿਸ਼ਨਰ ਦੇ ਰੂਪ ਵਿੱਚ ਅਹੁਦਾ ਸੰਭਾਲਣਗੇ। ਮੌਜੂਦਾ ਸਮੇਂ ਉਹ ਜਪਾਨ ਵਿੱਚ ਭਾਰਤ ਦੇ ਰਾਜਦੂਤ ਦੇ ਅਹੁਦੇ ’ਤੇ ਸੇਵਾਵਾਂ ਨਿਭਾਅ ਰਹੇ ਨੇ। ਉਹ ਹਾਂਗਕਾਂਗ, ਚੀਨ, ਵਿਅਤਨਾਮ ਅਤੇ ਤੁਰਕੀ ਸਥਿਤ ਭਾਰਤੀ ਅੰਬੈਸੀ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ। ਉਨ੍ਹਾਂ ਨੇ ਇਟਲੀ ਦੇ ਮਿਲਾਨ ਵਿੱਚ ਭਾਰਤ ਦੇ ਕੌਂਸਲ ਜਨਰਲ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ।

Video Ad