Home ਮੰਨੋਰੰਜਨ ਬਾਲੀਵੁਡ ਅਦਾਕਾਰ ਅਕਸ਼ੈ ਕੁਮਾਰ ’ਤੇ ਲੱਗੇ ਗੰਭੀਰ ਦੋਸ਼

ਬਾਲੀਵੁਡ ਅਦਾਕਾਰ ਅਕਸ਼ੈ ਕੁਮਾਰ ’ਤੇ ਲੱਗੇ ਗੰਭੀਰ ਦੋਸ਼

0
ਬਾਲੀਵੁਡ ਅਦਾਕਾਰ ਅਕਸ਼ੈ ਕੁਮਾਰ ’ਤੇ ਲੱਗੇ ਗੰਭੀਰ ਦੋਸ਼

ਗ੍ਰਹਿ ਮੰਤਰਾਲੇ ਕੋਲ ਪਹੁੰਚੀ ਸ਼ਿਕਾਇਤ

ਮੁੰਬਈ, 15 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਵੀਡੀਓ ’ਤੇ ਰੌਲ਼ਾ ਜਾਰੀ ਹੈ । ਭਾਰਤ ਦੇ ਨਕਸ਼ੇ ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਪੇਂਡਰਾ ਨਿਵਾਸੀ ਐਡਵੋਕੇਟ ਵਰਿੰਦਰ ਪੰਜਾਬੀ ਨੇ ਜ਼ਿਲ੍ਹੇ ਦੇ ਐਸਪੀ ਦੇ ਨਾਲ ਗ੍ਰਹਿ ਮੰਤਰਾਲੇ ਨੂੰ ਅਦਾਕਾਰ ਦੇ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਹੈ। ਵਕੀਲ ਨੇ ਅਦਾਕਾਰ ‘ਤੇ ਭਾਰਤ ਦੇ ਨਕਸ਼ੇ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਅਕਸ਼ੇ ਕੁਮਾਰ ਵੱਲੋਂ ਸੋਸ਼ਲ ਮੀਡੀਆ ‘ਤੇ ਗਲੋਬ ‘ਤੇ ਬਣੇ ਭਾਰਤ ਦੇ ਨਕਸ਼ੇ ‘ਤੇ ਚਲਦੇ ਹੋਏ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ। ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।