ਸਰਵਿਸ ਕੈਨੇਡਾ ਦੀਆਂ ਮੁਸ਼ਕਲਾਂ ਵਧਾ ਸਕਦੀਆਂ ਨੇ 43 ਲੱਖ ਪਾਸਪੋਰਟ ਅਰਜ਼ੀਆਂ

  • ਪਾਸਪੋਰਟ ਦਫ਼ਤਰਾਂ ਦੇ ਬਾਹਰ ਖ਼ਤਮ ਨਹੀਂ ਹੋ ਰਹੀਆਂ ਲੰਮੀਆਂ ਕਤਾਰਾਂ

ਵੈਨਕੂਵਰ, 15 ਜੂਨ (ਵਿਸ਼ੇਸ਼ ਪ੍ਰਤੀਨਿਧ) : ਸਰਵਿਸ ਕੈਨੇਡਾ ਦੇ ਦਾਅਵੇ ਥੋਥੇ ਸਾਬਤ ਹੋ ਰਹੇ ਹਨ ਅਤੇ ਪਾਸਪੋਰਟ ਨਵਿਆਉਣ ਜਾਂ ਨਵਾਂ ਪਾਸਪੋਰਟ ਬਣਾਉਣ ਲਈ ਕਤਾਰ ਵਿਚ ਲੱਗੇ ਲੋਕਾਂ ਨੂੰ ਘੰਟਿਆਂਬੱਧੀ ਉਡੀਕ ਕਰਨੀ ਪੈ ਰਹੀ ਹੈ।

Video Ad

ਮਾਰਚ 2023 ਤੱਕ 43 ਲੱਖ ਪਾਸਪੋਰਟ ਅਰਜ਼ੀਆਂ ਆਉਣ ਦੀ ਪੇਸ਼ੀਨਗੋਈ ਨੇ ਕੈਨੇਡਾ ਦੇ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਨੂੰ ਕੰਬਣੀ ਛੇੜ ਦਿਤੀ ਹੈ ਜੋ ਪਾਸਪੋਰਟ ਬਣਾਉਣ ਅਤੇ ਨਵਿਆਉਣ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ।

ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ 12 ਜੂਨ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ 72 ਫ਼ੀ ਸਦੀ ਕੈਨੇਡੀਅਨਜ਼ ਨੂੰ ਨਵੇਂ ਪਾਸਪੋਰਟ ਲਈ 40 ਕੰਮਕਾਜੀ ਦਿਨ ਉਡੀਕ ਕਰਨੀ ਪਈ ਜਦਕਿ ਖੁਦ ਸਰਵਿਸ ਕੈਨੇਡਾ ਦੇ ਦਫ਼ਤਰ ਪਹੁੰਚਣ ਵਾਲਿਆਂ ਨੂੰ 10 ਕੰਮਕਾਜੀ ਦਿਨਾਂ ਦੇ ਅੰਦਰ ਪਾਸਪੋਰਟ ਮਿਲ ਗਿਆ।

Video Ad