ਨਿਊਯਾਰਕ ’ਚ ਪ੍ਰਵਾਸੀ ਭਾਰਤੀ ਅਸ਼ੋਕ ਕੁਮਾਰ ਸ਼ਰਮਾ ਨੂੰ ਸਦਮਾ, ਭਰਾ ਦੀ ਮੌਤ

ਵਾਸ਼ਿੰਗਟਨ, 20 ਨਵੰਬਰ (ਰਾਜ ਗੋਗਨਾ) : ਬੀਤੇ ਦਿਨ ਪ੍ਰਵਾਸੀ ਭਾਰਤੀ ਅਮਰੀਕੀ ਸ੍ਰੀ ਅਸ਼ੋਕ ਕੁਮਾਰ ਤੇ ਸ੍ਰੀ ਵਿਪਨ ਕੁਮਾਰ ਖੱਸਣ ਨੂੰ ਉਸ ਵੇਲੇ ਸਦਮਾ ਲੱਗਾ ਜਦੋ ਓਹਨਾ ਦੇ ਛੋਟੇ ਭਰਾ ਸ਼੍ਰੀ ਤਰਲੋਕ ਕੁਮਾਰ ਦਾ 13 ਨਵੰਬਰ ਨੂੰ ਦੇਹਾਂਤ ਹੋ ਗਿਆ ਸਵਰਗੀ ਤਰਲੋਕ ਕੁਮਾਰ ਨਿੱਘੇ ਸੁਭਾਅ ਦੇ ਮਾਲਿਕ ਸਨ ਆਪਣੇ ਜੀਵਨ ਕਾਲ ਵਿੱਚ ਓਹਨਾ ਇਮਾਨਦਾਰੀ ਤੇ ਮਿਹਨਤ ਨਾਲ ਆਪਣਾ ਜੀਵਣ ਬਤੀਤ ਕੀਤਾ।
ਅਸ਼ੋਕ ਕੁਮਾਰ ਤੇ ਸਾਬਕਾ ਸਰਪੰਚ ਵਿਪਨ ਕੁਮਾਰ ਖੱਸਣ ਪਿਛਲੇ ਤਿੰਨ ਦਹਾਕਿਆਂ ਤੋਂ ਅਮਰੀਕਾ ਰਹਿੰਦੇ ਹੋਏ ਵੀ ਆਪਣੇ ਪਿੰਡ ਨਾਲ ਜੁੜੇ ਹੋਏ ਹਨ ਤੇ ਸਾਲ ਵਿੱਚ 2 ਵਾਰ ਆਪਣੇ ਪਿੰਡ ਖੱਸਣ ਜਰੂਰ ਆਉਂਦੇ ਹਨ ਤੇ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦੇਕੇ ਜਾਂਦੇ ਹਨ ਜੋ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਉਹ ਕੰਮ ਪ੍ਰਵਾਸੀ ਭਾਰਤੀਆ ਨੇ ਕੀਤੇ ਜਿਵੇਂ ਭੁਲੱਥ ਵਿੱਚ ਚਲ ਰਹੇ ਗੁਰੂ ਨਾਨਕ ਦੇਵ ਡਾਇਲਸਿਸ ਯੂਨਿਟ ਨੂੰ ਡਾਇਲਸਿਸ ਮਸ਼ੀਨਾ ਲੈ ਕੇ ਦੇਣੀਆ, ਡਾਇਲਸਿਸ ਯੂਨਿਟ ਦੇ ਮੁਲਾਜ਼ਮਾ ਦੀ ਸਾਲ ਵਿੱਚ ਦੋ ਮਹੀਨੇ ਦੀ ਤਨਖਾਹ ਦੇਣੀ,ਪਿੰਡ ਦੀ ਗੱਲੀਆਂ ਨਾਲੀਆਂ ਪੱਕੀਆਂ ਕਰਵਾਕੇ ਇੰਟਰਲੋਕ ਟਾਇਲਾਂ ਲਗਵਾਈਆਂ,ਹਰ ਸਾਲ ਜਰੂਰਤਮੰਦ ਪਰਿਵਾਰਾਂ ਦੀ ਲੜਕੀਆਂ ਦੇ ਵਿਆਹ ਕਰਵਾਉਣੇ ਤੇ ਲੋੜਅਨੁਸਾਰ ਸਾਮਾਨ ਲੈ ਕੇ ਦੇਣਾ,ਲੋੜਵੰਦ ਵਿਦਿਆਰਥੀਆ ਦੀ ਫੀਸਾ ਦਾ ਖਰਚਾ ਚੁੱਕਣਾ ਆਦਿ ਸਮਾਜਸੇਵੀ ਕੰਮ ਵੱਡੀ ਗਿਣਤੀ ਵਿੱਚ ਕਰਨੇ ਸ਼ਰਮਾ ਪਰਿਵਾਰ ਦੇ ਹਿੱਸੇ ਆਉਂਦੇ ਹਨ ਸਵਰਗੀ ਤਰਲੋਕ ਕੁਮਾਰ ਆਪਣੇ ਪਿੱਛੇ ਆਪਣੀ ਪਤਨੀ,2 ਲੜਕੇ ਤੇ ਇੱਕ ਲੜਕੀ ਨੂੰ ਛੱਡ ਗਏ ਹਨ ਸਵਰਗੀ ਤਰਲੋਕ ਕੁਮਾਰ ਦੀ ਰਸਮ ਪਗੜੀ 22 ਨਵੰਬਰ 2022 ਦਿਨ ਮੰਗਲਵਾਰ ਨੂੰ ਦੁਪਹਿਰ 1:00 ਤੋਂ 2:00 ਵਜੇ ਤੱਕ ਪਿੰਡ ਖੱਸਣ, ਨਜਦੀਕ ਭੁਲੱਥ ਦੀ ਫ਼ੁਟਬਾਲ ਦੀ ਗਰਾਂਊਡ ਜਿਲਾ ਕਪੂਰਥਲਾ ਵਿਖੇ ਹੋਵੇਗੀ!

Video Ad
Video Ad