ਅਮਰੀਕਾ ਦੀ ਰਾਜਧਾਨੀ ’ਚ 6 ਥਾਵਾਂ ’ਤੇ ਗੋਲੀਬਾਰੀ, 2 ਹਲਾਕ

11 ਜਣੇ ਹੋਏ ਜ਼ਖ਼ਮੀ, ਹਮਲਾਵਰ ਪੁਲਿਸ ਦੀ ਪਕੜ ਤੋਂ ਬਾਹਰ

Video Ad

ਵਾਸ਼ਿੰਗਟਨ, 2 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਅਲਕਾਇਦਾ ਮੁਖੀ ਅਲ-ਜਵਾਹਰੀ ਦੀ ਮੌਤ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਅਮਰੀਕਾ ਦੀ ਰਾਜਧਾਨੀ ਵਿਚ ਇਕ ਅਣਪਛਾਤੇ ਸ਼ਖਸ ਨੇ 6 ਜਣਿਆਂ ਨੂੰ ਗੋਲੀ ਮਾਰ ਦਿਤੀ ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਜਦਕਿ 5 ਜ਼ਖ਼ਮੀ ਦੱਸੇ ਜਾ ਰਹੇ ਹਨ।
ਵਾਸ਼ਿੰਗਟਨ ਡੀ.ਸੀ. ਵਿਚ 12 ਘੰਟੇ ਦੇ ਵਕਫ਼ੇ ਦੌਰਾਨ 6 ਥਾਵਾਂ ’ਤੇ ਗੋਲੀ ਚੱਲ ਅਤੇ ਇਸ ਦੌਰਾਨ 11 ਜਣਿਆਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ।
ਵਾਸ਼ਿੰਗਟਨ ਡੀ.ਸੀ. ਦੀ ਪੁਲਿਸ ਮੁਤਾਬਕ ਗੋਲੀਬਾਰੀ ਦੀ ਤਾਜ਼ਾ ਵਾਰਦਾਤ ਸੋਮਵਾਰ ਰਾਤ ਤਕਰੀਬਨ 8.30 ਵਜੇ ਐਫ਼ ਸਟ੍ਰੀਟ ਨੌਰਥ-ਈਸਟ ਵਿਚ ਵਾਪਰੀ ਜਦੋਂ ਹਮਲਾਵਰ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ।
ਸ਼ਹਿਰ ਦੇ ਪੁਲਿਸ ਮੁਖੀ ਰੌਬਰਟ ਜੇ. ਕੌਂਟੀ ਨੇ ਕਿਹਾ ਕਿ ਗੋਲੀਬਾਰੀ ਦੇ ਮਕਸਦ ਬਾਰੇ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਅਤੇ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਹਮਲਾਵਰ ਅਤੇ ਪੀੜਤ ਇਕ-ਦੂਜੇ ਨੂੰ ਜਾਣਦੇ ਹਨ। ਉਨ੍ਹਾਂ ਅਫ਼ੋਸਸ ਜ਼ਾਹਰ ਕੀਤਾ ਕਿ ਸਿਰਫ਼ ਕੁਝ ਘੰਟੇ ਦੇ ਵਕਫ਼ੇ ’ਤੇ ਸ਼ਹਿਰ ਦੇ ਲੋਕਾਂ ਨੂੰ ਲਗਾਤਾਰ ਗੋਲੀਬਾਰੀ ਦੀਆਂ ਦੀਆਂ ਵਾਰਦਾਤਾਂ ਬਰਦਾਸ਼ਤ ਕਰਨੀਆਂ ਪਈਆਂ।

Video Ad