Home ਕੈਨੇਡਾ ਕੈਨੇਡਾ ਤੇ ਅਮਰੀਕਾ ’ਚ ਗੋਲੀਬਾਰੀ ਦੀਆਂ ਵਾਰਦਾਤਾਂ, 12 ਜ਼ਖ਼ਮੀ

ਕੈਨੇਡਾ ਤੇ ਅਮਰੀਕਾ ’ਚ ਗੋਲੀਬਾਰੀ ਦੀਆਂ ਵਾਰਦਾਤਾਂ, 12 ਜ਼ਖ਼ਮੀ

0
ਕੈਨੇਡਾ ਤੇ ਅਮਰੀਕਾ ’ਚ ਗੋਲੀਬਾਰੀ ਦੀਆਂ ਵਾਰਦਾਤਾਂ, 12 ਜ਼ਖ਼ਮੀ

ਲੂਈਜ਼ਿਆਨਾ ਅਤੇ ਬੀ.ਸੀ. ਵਿਚ ਚੱਲੀਆਂ ਗੋਲੀਆਂ

ਕੈਲੀਫੋਰਨੀਆ ’ਚ 10 ਜਣਿਆਂ ਦੀ ਹੱਤਿਆ ਕਰਨ ਵਾਲੇ ਖੁਦਕੁਸ਼ੀ ਕੀਤੀ

ਬੈਟਨ ਰੂਜ਼/ਐਬਟਸਫ਼ੋਰਡ, 23 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਅਤੇ ਕੈਨੇਡਾ ਵਿਚ ਗੋਲੀਬਾਰੀ ਦੀਆਂ ਦੋ ਵਾਰਦਾਤਾਂ ਦੌਰਾਨ 12 ਜਣੇ ਜ਼ਖ਼ਮੀ ਹੋ ਗਏ। ਦੂਜੇ ਪਾਸੇ ਕੈਲੇਫੋਰਨੀਆ ਵਿਚ ਏਸ਼ੀਅਨ ਮੂਲ ਦੇ 10 ਜਣਿਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਸ਼ੱਕੀ ਦੀ ਲਾਸ਼ ਇਕ ਵੈਨ ਵਿਚੋਂ ਬਰਾਮਦ ਕੀਤੀ ਗਈ। ਲੂਈਜ਼ਿਆਨਾ ਦੇ ਬੈਟਨ ਰੂਸ਼ ਸ਼ਹਿਰ ਦੇ ਇਕ ਨਾਈਟ ਕਲੱਬ ਵਿਚ ਐਤਵਾਰ ਵੱਡੇ ਤੜਕੇ ਹੋਈ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ 12 ਜਣਿਆਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।