Home ਅਮਰੀਕਾ ਅਮਰੀਕਾ ’ਚ ਫਿਰ ਚੱਲੀਆਂ ਗੋਲੀਆਂ

ਅਮਰੀਕਾ ’ਚ ਫਿਰ ਚੱਲੀਆਂ ਗੋਲੀਆਂ

0
ਅਮਰੀਕਾ ’ਚ ਫਿਰ ਚੱਲੀਆਂ ਗੋਲੀਆਂ

1 ਦੀ ਮੌਤ, 6 ਜ਼ਖਮੀ

ਵਾਸ਼ਿੰਗਟਨ, 24 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਤਾਜ਼ਾ ਮਾਮਲਾ ਵਾਸ਼ਿੰਗਟਨ ਦਾ ਹੈ, ਜਿਥੇ ਰੇਂਟਨ ਸ਼ਹਿਰ ਗੋਲੀਆਂ ਦੀਆਂ ਆਵਾਜ਼ਾਂ ਨਾਲ ਗੂੰਜ ਉਠਿਆ। ਸਵੇਰੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਰੇਂਟਨ ਪੁਲਿਸ ਮੁਤਾਬਕ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਗੋਲੀਬਾਰੀ ਇਕ ਵੱਡੀ ਸਭਾ ਦੇ ਬਾਹਰ ਵਿਵਾਦ ਨਾਲ ਹੋਈ ਸੀ ਜਿਸ ਵਿਚ ਇਕ ਤੋਂ ਵਧ ਲੋਕਾਂ ਦੇ ਗੋਲੀ ਚਲਾਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

ਰੇਂਟਨ ਲਗਭਗ 10 ਲੱਖ 6 ਹਜ਼ਾਰ ਲੋਕਾਂ ਦਾ ਸ਼ਹਿਰ ਹੈ ਜੋ ਸੀਏਟਲ ਸ਼ਹਿਰ ਦੇ ਦੱਖਣ-ਪੂਰਬ ਵਿਚ ਹੈ। ਇਹ ਘਟਨਾ ਅਜਿਹੇ ਸਮੇਂ ‘ਤੇ ਹੋਈ ਹੈ ਜਦੋਂ ਅਮਰੀਕਾ ਬੰਦੂਕ ਨਾਲ ਜੁੜਿਆ ਕਾਨੂੰਨ ਲਿਆਉਣ ਬਾਰੇ ਸੋਚ ਰਿਹਾ ਹੈ। ਇਕ ਰਿਪੋਰਟ ਮੁਤਾਬਕ ਇਸ ਸਾਲ ਪੂਰੇ ਅਮਰੀਕਾ ਵਿਚ ਗਨ ਵਾਇਲੈਂਸ ਦੀਆਂ 302 ਤੋਂ ਵਧ ਘਟਨਾਵਾਂ ਸਾਹਮਣੇ ਆਈਆਂ ਹਨ।