
ਚੀਨੀ ਨਿਊ ਈਅਰ ਦੇ ਜਸ਼ਨਾਂ ਦੌਰਾਨ ਹੋਈ ਘਟਨਾ
ਕੈਲੀਫੋਰਨੀਆ, 22 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਕੈਲੀਫੋਰਨੀਆ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜਸ਼ਨ ਮਨਾ ਰਹੀ ਭੀੜ ’ਤੇ ਅੰਨੇ੍ਹਵਾਹ ਗੋਲੀਬਾਰੀ ਹੋਈ, ਜਿਸ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਅਜੇ ਮੌਤਾਂ ਦੀ ਅਧਿਕਾਰਕ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ, ਪਰ ਰਿਪੋਰਟ ਮਿਲ ਰਹੀ ਹੈ ਕਿ ਇਸ ਵਾਰਦਾਤ ਦੌਰਾਨ ਲਗਭਗ 10 ਲੋਕਾਂ ਦੀ ਜਾਨੀ ਚਲੀ ਗਈ, ਜਦਕਿ 19 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਕੁਝ ਲੋਕ ਚੀਨੀ ਨਿਊ ਈਅਰ ਦੇ ਜਸ਼ਨ ਮਨਾ ਰਹੇ ਸੀ।