Home ਕੈਨੇਡਾ ਕੈਨੇਡਾ ਦੀ ਵਿਰੋਧੀ ਧਿਰ ਅੰਦਰਲੀ ਫੁੱਟ ਮੁੜ ਉਭਰਨ ਦੇ ਸੰਕੇਤ

ਕੈਨੇਡਾ ਦੀ ਵਿਰੋਧੀ ਧਿਰ ਅੰਦਰਲੀ ਫੁੱਟ ਮੁੜ ਉਭਰਨ ਦੇ ਸੰਕੇਤ

0
ਕੈਨੇਡਾ ਦੀ ਵਿਰੋਧੀ ਧਿਰ ਅੰਦਰਲੀ ਫੁੱਟ ਮੁੜ ਉਭਰਨ ਦੇ ਸੰਕੇਤ

ਸਾਬਕਾ ਅੰਤਰਮ ਆਗੂ ਕੈਂਡਿਸ ਬਰਗਨ ਵੱਲੋਂ ਅਸਤੀਫ਼ੇ ਦਾ ਐਲਾਨ

ਔਟਵਾ, 2 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਕੱਦਾਵਰ ਸਿਆਸਤਦਾਨਾਂ ਵਿਚੋਂ ਇਕ ਕੈਂਡਿਸ ਬਰਗਨ ਦੇ ਅਸਤੀਫ਼ੇ ਨਾਲ ਕੰਜ਼ਰਵੇਟਿਵ ਪਾਰਟੀ ਅੰਦਰਲੀ ਫੁੱਟ ਮੁੜ ਜਗ ਜ਼ਾਹਰ ਹੋ ਗਈ ਹੈ। ਭਾਵੇਂ ਮੈਨੀਟੋਬਾ ਤੋਂ ਸੰਸਦ ਮੈਂਬਰ ਨੇ ਪਿਛਲੇ ਸਾਲ ਸਤੰਬਰ ਵਿਚ ਮੁੜ ਚੋਣ ਨਾ ਲੜਨ ਦਾ ਐਲਾਨ ਕਰ ਦਿਤਾ ਸੀ ਪਰ ਬਤੌਰ ਐਮ.ਪੀ. ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਅਸਤੀਫ਼ਾ ਪਾਰਟੀ ਅੰਦਰ ਸਭ ਅੱਛਾ ਨਾ ਹੋਣ ਵੱਲ ਇਸ਼ਾਰਾ ਕਰ ਰਿਹਾ ਹੈ।