‘‘ਅਮਰੀਕਾ ਦੇ ਅਰਥਚਾਰੇ ’ਚ ਸਿੱਖਾਂ ਦਾ ਵੱਡਾ ਯੋਗਦਾਨ’’

  • ਸੈਕਰਾਮੈਂਟੋ ਦੇ ਡਿਸਟ੍ਰਿਕ ਅਟਾਰਨੀ ਨੇ ਕੀਤੀ ਸਿੱਖਾਂ ਦੀ ਸ਼ਲਾਘਾ

ਸੈਕਰਾਮੈਂਟੋ, 15 ਜੂਨ (ਰਾਜ ਗੋਗਨਾ) : ਬੀਤੇ ਦਿਨ ਅਮਰੀਕਾ ’ਚ ਵੱਖ-ਵੱਖ ਅਹੁਦਿਆਂ ਲਈ ਪ੍ਰਾਇਮਰੀ ਚੋਣਾਂ ਹੋ ਕੇ ਹਟੀਆਂ ਹਨ। ਇਸੇ ਤਰ੍ਹਾਂ ਕੈਲੀਫੋਰਨੀਆ ਵਿਚ ਵੀ ਸਿੱਖ ਭਾਈਚਾਰੇ ਵੱਲੋਂ ਵੱਖ-ਵੱਖ ਉਮੀਦਵਾਰਾਂ ਦੀ ਹਮਾਇਤ ਕੀਤੀ ਗਈ ਅਤੇ ਇਨ੍ਹਾਂ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ।

Video Ad

ਸੈਕਰਾਮੈਂਟੋ ਕਾਊਂਟੀ ਦੇ ਡਿਸਟ੍ਰਿਕ ਅਟਾਰਨੀ ਵਜੋਂ ਚੋਣ ਲੜ ਰਹੇ ਤੀਨ ਹੋਅ ਨੇ ਆਪਣੀ ਜਿੱਤ ਦੀ ਖੁਸ਼ੀ ਵਿਚ ਰੱਖੀ ਗਈ ਪਾਰਟੀ ਦੌਰਾਨ ਸਿੱਖ ਕੌਮ ਬਾਰੇ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ।

ਉਨ੍ਹਾਂ ਕਿਹਾ ਕਿ ਮੈਂ ਬੜਾ ਧੰਨਵਾਦੀ ਹਾਂ ਕਿ ਸਿੱਖ ਕੌਮ ਨੇ ਮੇਰੀ ਚੋਣ ਮੁਹਿੰਮ ਦੌਰਾਨ ਵੱਧ-ਚੜ੍ਹ ਕੇ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਮੈਂ ਸਿੱਖ ਕੌਮ ਬਾਰੇ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ, ਇਹ ਇਕ ਮਿਹਨਤਕਸ਼ ਕੌਮ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਅਰਥਚਾਰੇ ‘ਚ ਸਿੱਖਾਂ ਦਾ ਬੜਾ ਚੰਗਾ ਯੋਗਦਾਨ ਹੈ। ਜ਼ਿਕਰਯੋਗ ਹੈ ਕਿ ਤੀਨ ਹੋਅ ਦੀ ਕੰਪੇਨ ਲਈ ਸਿੱਖ ਭਾਈਚਾਰੇ ਵੱਲੋਂ ਸੈਕਰਾਮੈਂਟੋ ਵਿਚ ਵੱਖ-ਵੱਖ ਥਾਂਵਾਂ ‘ਤੇ ਵੱਧ-ਚੜ੍ਹ ਕੇ ਫੰਡ ਰੇਜ਼ ਕੀਤਾ ਗਿਆ ਸੀ।

Video Ad