Home ਮੰਨੋਰੰਜਨ ਗਾਇਕ ਏਕਨੂਰ ਸਿੱਧੂ ਤੇ ਗੀਤਕਾਰ ਚੰਨੀ ਰੁੜਕੀ ਹੀਰਾਂ ਲੈ ਕੇ ਆ ਰਹੇ ਹਨ ਗੀਤ ‘ਤੇਰੇ ਚਰਚੇ’

ਗਾਇਕ ਏਕਨੂਰ ਸਿੱਧੂ ਤੇ ਗੀਤਕਾਰ ਚੰਨੀ ਰੁੜਕੀ ਹੀਰਾਂ ਲੈ ਕੇ ਆ ਰਹੇ ਹਨ ਗੀਤ ‘ਤੇਰੇ ਚਰਚੇ’

0
ਗਾਇਕ ਏਕਨੂਰ ਸਿੱਧੂ ਤੇ ਗੀਤਕਾਰ ਚੰਨੀ ਰੁੜਕੀ ਹੀਰਾਂ ਲੈ ਕੇ ਆ ਰਹੇ ਹਨ ਗੀਤ ‘ਤੇਰੇ ਚਰਚੇ’

ਚੰਡੀਗੜ, 16 ਜਨਵਰੀ (ਪ੍ਰੀਤਮ ਲੁਧਿਆਣਵੀ) : ਚਰਚਿਤ ਗਾਇਕ ਏਕਨੂਰ ਸਿੱਧੂ ਜਿਸਨੇ ਮਾਰਕੀਟ ਵਿੱਚ
‘ਰੱਬ ਨੇ ਹੀ ਰੱਖ ਲਏ’, ‘ਅੱਖਾਂ ਚੋਂ ਸ਼ਰਾਬ ਡੋਲ ਨਾ’, ‘ਮੁੰਡਾ ਅੱਡੇ ਨਾਲ ਲੱਗਦੀ ਜਮੀਨ ਵਰਗਾ’, ‘ਵਿਛੋੜੇ’, ‘ਹੁਣ ਅਸੀਂ
ਉੱਜੜ ਗਏ’, ‘ਕੁੜੀਆਂ ਦਾ ਕਾਲ ਪੈ ਗਿਆ’ ਆਦਿ ਬਹੁਤ ਹੀ ਸੁਪਰਹਿੱਟ ਗੀਤ ਦਿੱਤੇ ਹਨ, ਹੁਣ ਨਵਾਂ ਡਿਊਟ ਗੀਤ
‘ਤੇਰੇ ਚਰਚੇ’ ਲੈਕੇ ਹਾਜ਼ਰ ਹੋ ਰਿਹਾ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਇਸ ਗੀਤ ਵਿੱਚ ਏਕਨੂਰ ਸਿੱਧੂ ਦਾ ਸਾਥ
ਸੁਰੀਲੀ ਗਾਇਕਾ ਦੀਪਿਕਾ ਅਟਵਾਲ ਨੇ ਦਿੱਤਾ ਹੈ ਅਤੇ ਇਸ ਗੀਤ ਨੂੰ ਓਸ ਗੀਤਕਾਰ ਚੰਨੀ ਰੁੜਕੀ ਹੀਰਾਂ ਨੇ ਲਿਖਿਆ
ਹੈ ਜਿਸਦੇ ਗੀਤ,‘ਅਸੀਂ ਸ਼ੌਂਕ ਨੂੰ ਕਰਾਈਆਂ ਮੁੱਛਾਂ ਕੁੰਢੀਆਂ’ ਅਤੇ ‘ਚੌਵੀਆਂ ਦਿਨਾਂ ’ਚ ਲਾਈ ਤੇਰੇ ਨਾਲ ਯਾਰੀ’ ਅਤੇ ਹੋਰ
ਕਾਫੀ ਹਿੱਟ ਰਹੇ ਹਨ। ਏਕਨੂਰ ਨੇ ਚੰਨੀ ਦੇ ਲਿਖੇ ਗੀਤ ਪਹਿਲਾਂ ਵੀ ਰਿਕਾਰਡ ਕਰਵਾਏ ਹਨ। ਏਕਨੂਰ ਸਿੱਧੂ ਇਸ ਸਮੇਂ
ਇੰਗਲੈਂਡ ਹਨ। ਉਹਨਾਂ ਨਾਲ ਫੋਨ ’ਤੇ ਗੱਲਬਾਤ ਹੋਈ ਜਿਸ ਦੌਰਾਨ ਉਹਨਾਂ ਦੱਸਿਆ ਕਿ ‘ਤੇਰੇ ਚਰਚੇ’ ਗੀਤ ਦਾ ਸੰਗੀਤ
ਉੱਘੇ ਸੰਗੀਤਕਾਰ ਲਾਲ ਕਮਲ ਨੇ ਕੀਤਾ ਹੈ ਅਤੇ ਲਾਲ ਕਮਲ ਸਟੂਡੀਓ ਕੰਪਨੀ ਇਸ ਗੀਤ ਨੂੰ ਰਿਲੀਜ ਕਰ ਰਹੀ ਹੈ।
ਸਪੈਸ਼ਲ ਧੰਨਵਾਦ ਲਈ ਚੰਨੀ ਰੁੜਕੀ ਹੀਰਾਂ ਨੇ ਜੋਰਾ ਲਸਾੜੇ ਵਾਲੇ ਦਾ ਜ਼ਿਕਰ ਕੀਤਾ ਹੈ।