Home ਮੰਨੋਰੰਜਨ ਗਾਇਕ ਹਿੰਮਤ ਸੰਧੂ ਬਾਕੀ ਗਾਇਕਾਂ ਲਈ ਬਣਿਆ ਮਿਸਾਲ

ਗਾਇਕ ਹਿੰਮਤ ਸੰਧੂ ਬਾਕੀ ਗਾਇਕਾਂ ਲਈ ਬਣਿਆ ਮਿਸਾਲ

0
ਗਾਇਕ ਹਿੰਮਤ ਸੰਧੂ ਬਾਕੀ ਗਾਇਕਾਂ ਲਈ ਬਣਿਆ ਮਿਸਾਲ

ਸਰਕਾਰ ਦੀ ਹਦਾਇਤਾਂ ਮੁਤਾਬਕ ਚੁੱਕਿਆ ਵੱਡਾ ਕਦਮ

ਚਾਰੋ ਪਾਸੇ ਹੋ ਗਈ ਹਿੰਮਤ ਸੰਧੂ ਦੀ ‘ਬੱਲੇ ਬੱਲੇ’!

ਚੰਡੀਗੜ੍ਹ, 29 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਸਰਕਾਰ ਵੱਲੋਂ ਅਥਿਆਰਾਂ ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਅਤੇ ਗਾਇਕਾਂ ਉੱਪਰ ਸਖ਼ਤੀ ਦਾ ਅਸਰ ਦਿਖਣਾ ਸ਼ੁਰੂ ਹੋ ਚੁੱਕਾ ਹੈ ਜਿਸਦਾ ਜਿਸਦੇ ਚਲਦੇ ਹੁਣ ਕਈ ਗਾਇਕਾਂ ਨੂੰ ਆਪਣੇ ਗੀਤਾਂ ਦੇ ਬੋਲ ਟਾਈਟਲ ਤੇ ਵੀਡੀਓਜ਼ ਉੱਪਰ ਮੁੜ ਤੋਂ ਵਿਚਾਰ ਕਰਨਾ ਪੈ ਰਿਹਾ ਹੈ ਤਾਜ਼ਾ ਮਾਮਲਾ ਮਸ਼ਹੂਰ ਪੰਜਾਬੀ ਗਾਇਕ ਹਿੰਮਤ ਸੰਧੂ ਨੂੰ ਲੈ ਕੇ ਸਾਹਮਣੇ ਆਇਆ ਹੈ ਜਿਸ ਨੇ ਇਕ ਅਹਿਮ ਕਦਮ ਚੁੱਕਿਆ ਹੈ।
ਦਰਅਸਲ ਹਿੰਮਤ ਸੰਧੂ ਪੰਜਾਬੀ ਗਾਇਕ ਹਨ ਜਿਹਨਾਂ ਨੂੰ ਲੱਖਾਂ ਲੋਕ ਸੁਨਣਾ ‘ਤੇ ਦੇਖਣਾ ਪਸੰਦ ਕਰਦੇ ਹਨ… ਜਿਥੇ ਹਿੰਮਤ ਸੰਧੂ ਵੱਲੋਂ ਬਹੁਤ ਸਾਰੇ ਰੋਮੈਂਟਿਗ ਗੀਤ ਗਾਏ ਗਏ ਹਨ ਉਥੇ ਹੀ ਉਸ ਵੱਲੋਂ ਕਈ ਖੜਕੇ ਦੜਕੇ ਵਾਲੇ ਗੀਤ ਵੀ ਗਾਏ ਗਏ ਹਨ… ਫਿਰ ਚਾਹੇ ਉਹ ‘ਠੰਡ ਰੱਖ’ ਤੇ ਐਹਸਾਨ ਫਰਾਮੋਸ਼, ਹੋਵੇ ਤੇ ਜਾਂ ਯਾਰ ਮੇਰੇ ਹੋਵੇ।
ਪਰ ਜਿਵੇਂ ਕਿ ਪੰਜਾਬ ਸਰਕਾਰ ਪਿਛਲੇ ਕੁਝ ਦਿਨਾਂ ਤੋਂ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਤੇ ਗਾਇਕਾਂ iਖ਼ਲਾਫ਼ ਐਕਸ਼ਨ ’ਚ ਆ ਗਈ ਹੈ। ਇਸੇ ਦੇ ਚਲਦਿਆਂ ਪੰਜਾਬੀ ਗਾਇਕ ਹਿੰਮਤ ਸੰਧੂ ਨੇ ਵੀ ਆਪਣਾ ਨਵਾਂ ਗੀਤ ‘ਏ.ਕੇ. ਕੰਟੈਲੀਅਨ’ ਦਾ ਪੋਸਟ ਡਿਲੀਟ ਕਰ ਦਿੱਤਾ ਹੈ ਇਸਦੇ ਨਾਲ ਹੀ ਹਿੰਮਤ ਸੰਧੂ ਵੱਲੋਂ ਗੀਤ ਦੀ ਰਿਲੀਜ਼ ਡੇਟ ਵੀ ਮੁਲਤਵੀ ਕਰ ਦਿੱਤੀ ਗਈ ਹੈ।