ਗਾਇਕ ਸ਼ੈਰੀ ਮਾਨ ਨੇ ਲੈ ਹੀ ਲਿਆ ਵੱਡਾ ਫ਼ੈਸਲਾ

ਆਏ ਡਿਪਰੈਸ਼ਨ ਤੋਂ ਬਾਹਰ, ਕੌਂਟਰੋਵਰਸੀਜ਼ ਤੋਂ ਕੀਤੀ ਤੌਬਾ!

Video Ad

ਐਲੋਨ ਮਸਕ ਦੀ ਰੱਜ ਕੇ ਕੀਤੀ ਤਾਰੀਫ਼, ਪੋਸਟ ਵਾਇਰਲ!

ਚੰਡੀਗੜ੍ਹ, 18 ਨਵੰਬਰ (ਸ਼ੇਖਰ ਰਾਏ) : ਪੰਜਾਬੀ ਗਾਇਕ ਸ਼ੈਰੀ ਮਾਨ ਪਿੱਛਲੇ ਕਾਫੀ ਸਮੇਂ ਤੋਂ ਉਹਨਾਂ ਦੇ ਗੀਤਾਂ ਦੀ ਜਗ੍ਹਾ ਕੰਟਰਵਰਸੀਜ਼ ਕਾਰਨ ਜ਼ਿਆਦਾ ਚਰਚਾ ਵਿੱਚ ਆਉਣ ਲੱਗ ਪਏ ਸੀ3ਪਰ ਆਪਣੀ ਗ਼ਲਤੀ ਨੂੰ ਸਮਝਦੇ ਹੋਏ ਸ਼ੈਰੀ ਮਾਨ ਨੇ ਹੁਣ ਕੰਟਰਵਰਸੀਜ਼ ਤੋਂ ਤੌਬਾ ਕਰ ਲਈ ਹੈ ਅਤੇ ਠਾਣ ਲਈ ਹੈ ਕਿ ਉਹ ਮੁੜ ਤੋਂ ਉੱਠ ਖੜੇ ਹੋਣਗੇ।
ਕਦੇ ਸ਼ਰਾਬ ਪੀ ਕੇ ਲਾਈਵ ਹੋਣਾ.. ਕਦੇ ਪਰਮੀਸ਼ ਵਰਮਾ ਨੂੰ ਗਾਲਾ ਕੱਢਣਾ ਜਾਂ ਫਿਰ ਉਟਪਟਾਂਗ ਪੋਸਟਾਂ ਪਾਉਣੀਆਂ ਪੰਜਾਬੀ ਗਾਇਕ ਸ਼ੈਰੀ ਮਾਨ ਪਿੱਛਲੇ ਕਾਫੀ ਸਮੇਂ ਤੋਂ ਆਹੀ ਕੁੱਝ ਕਰਦੇ ਦਿਖਾਈ ਦੇ ਰਹੇ ਸੀ ਜਿਸ ਕਾਰਨ ਸ਼ੈਰੀ ਮਾਨ ਕਾਫੀ ਸੁਰਖੀਆਂ ਵਿੱਚ ਵੀ ਬਣੇ ਰਹੇ ਹਾਲ ਹੀ ’ਚ ਗਾਇਕ ਪਰਮੀਸ਼ ਵਰਮਾ ਨਾਲ ਵਿਵਾਦ ਨੂੰ ਲੈ ਕੇ ਸੁਰਖੀਆਂ ’ਚ ਰਹੇ ਸ਼ੈਰੀ ਮਾਨ ਨੇ ਹੁਣ ਨਵੀਂ ਪੋਸਟ ਪਾ ਕੇ ਇੰਡਸਟਰੀ ’ਚ ਮੁੜ ਧਮਾਕੇਦਾਰ ਕਮਬੈਕ ਕੀਤਾ। ਹਾਲਾਂਕਿ ਗਾਇਕ ਪਹਿਲਾਂ ਵੀ ਇੰਡਸਟਰੀ ’ਚ ਸਰਗਰਮ ਰਿਹਾ ਪਰ ਸ਼ੈਰੀ ਦਾ ਕਹਿਣਾ ਸੀ ਕਿ ਆਪਣੀ ਮਾਂ ਦੇ ਦਿਹਾਂਤ ਤੋਂ ਬਾਅਦ ਉਹ ਡਿਪਰੈਸ਼ਨ ’ਚ ਚਲੇ ਗਏ ਸਨ। ਹੁਣ ਉਨ੍ਹਾਂ ਨੇ ਠਾਣ ਲਈ ਹੈ ਕਿ ਉਹ ਮੁੜ ਤੋਂ ਉੱਠ ਖੜੇ ਹੋਣਗੇ।

Video Ad