‘ਪੰਜਾਬ ਦੀ ਜਵਾਨੀ’ ਗੀਤ ਲੈ ਕੇ ਹਾਜ਼ਰ ਗਾਇਕ ਐਸ ਪੀ ਫਰੀਦਪੁਰੀ

ਚੰਡੀਗੜ, 22 ਸਤੰਬਰ (ਪ੍ਰੀਤਮ ਲੁਧਿਆਣਵੀ) : ਨਸ਼ਿਆਂ ਦੇ ਹੜ ਵਿੱਚ ਡੁੱਬਕੀਆਂ ਲਗਾਉਦੀ, ਚੰਗੇ ਭਲੇ
ਹੱਸਦੇ-ਵਸਦੇ ਪਰਿਵਾਰਾਂ ਦੀਆਂ ਖੁਸ਼ੀਆਂ ਰੋੜ ਰਹੀ ਪੰਜਾਬ ਦੀ ਨੌਜਵਾਨ ਪੀੜੀ ’ਤੇ ਲਿਖਿਆ ਬਹੁਤ ਹੀ ਪਿਆਰਾ ਤੇ
ਸੇਧਆਤਮਕ ਗੀਤ, ‘ਪੰਜਾਬ ਦੀ ਜਵਾਨੀ’ ਅਸਲ ਸੱਚਾਈ ਪੇਸ਼ ਕਰਦਾ ਗੀਤ ਹੈ। ਇਸ ਨੂੰ ਸਾਡੇ ਬਹੁਤ ਹੀ ਸੂਝਵਾਨ ਤੇ
ਨਾਮਵਰ ਪੰਜਾਬੀ ਗਾਇਕ ਐਸ ਪੀ ਫਰੀਦਪੁਰੀ ਦੀ ਬੁਲੰਦ ਅਵਾਜ ਵਿੱਚ ਰਾਜੂ ਨਾਹਰ ਰਿਕਾਰਡਜ ਵੱਲੋਂ ਮਾਰਕੀਟ ਵਿਚ
ਉਤਾਰਿਆ ਗਿਆ ਹੈ। ਇਸ ਗੀਤ ਨੂੰ ਗੀਤਕਾਰ ਗੁਰਨਾਮ ਸੈਣੀ ਨੇ ਕਲਮਬੱਧ ਕੀਤਾ ਹੈ।
ਗੀਤਕਾਰ ਰਾਜੂ ਨਾਹਰ ਵੱਲੋਂ
ਪੇਸ਼ ਕੀਤੇ ਗਏ ਇਸ ਗੀਤ ਨੂੰ ਵਿੱਕੀ ਸ਼ਹਿਨਸ਼ਾਹ ਲਾਲੜੂ ਨੇ ਆਪਣੇ ਲਾ-ਜੁਵਾਬ ਸੰਗੀਤ ਨਾਲ ਸਿੰਗਾਰਿਆ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਨ ਵਿੱਚ
ਲੱਖੀ ਬਨੂੰੜ ਅਤੇ ਅਮਨਰਿੰਦਰ ਇੰਟਰਟੇਨਮੈਂਟ ਡੀਜੇ ਗਰੁੱਪ ਡੇਰਾਬਸੀ ਦਾ ਪੂਰੀ ਟੀਮ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ
ਗਿਆ ਹੈ। ਆਸਾਂ-ਉਮੀਦਾਂ ਤੇ ਸੰਭਾਵਨਾਵਾਂ ਲਗਾਈਆਂ ਜਾ ਰਹੀਆਂ ਹਨ ਕਿ ਗੀਤ ਦਾ ਵਿਸ਼ਾ ਸਮੇਂ ਦੀ ਮੰਗ ਹੋਣ ਕਰਕੇ
ਇਹ ਗੀਤ ਸਮੁੱਚੀ ਟੀਮ ਦੀ ਇਕ ਅਲੱਗ ਪਛਾਣ ਗੂਹੜੀ ਕਰਨ ਵਿਚ ਖੂਬ ਭੂਮਿਕਾ ਨਿਭਾਵੇਗਾ। ਵਾਹਿਗੁਰੂ ਟੀਮ ਦੇ
ਸਿਰ ਉਪਰ ਆਪਣਾ ਅਸ਼ੀਰਵਾਦ ਭਰਿਆ ਹੱਥ ਬਣਾਈ ਰੱਖੇ।

Video Ad
Video Ad