Home ਤਾਜ਼ਾ ਖਬਰਾਂ ਪੂਰੀ ਉਮਰ ਜੇਬ ਖਰਚਾ ਲੈਣ ਲਈ ਪੁੱਤ ਨੇ ਠੋਕਿਆ ਮਾਪਿਆਂ ਤੇ ਮੁਕੱਦਮਾ

ਪੂਰੀ ਉਮਰ ਜੇਬ ਖਰਚਾ ਲੈਣ ਲਈ ਪੁੱਤ ਨੇ ਠੋਕਿਆ ਮਾਪਿਆਂ ਤੇ ਮੁਕੱਦਮਾ

0
ਪੂਰੀ ਉਮਰ ਜੇਬ ਖਰਚਾ ਲੈਣ ਲਈ ਪੁੱਤ ਨੇ ਠੋਕਿਆ ਮਾਪਿਆਂ ਤੇ ਮੁਕੱਦਮਾ

ਲੰਡਨ: ਅਕਸਰ ਕਿਹਾ ਜਾਂਦਾ ਹੈ ਕਿ ਜਦ ਪੁੱਤ ਜਵਾਨ ਹੋਏ ਤਾਂ ਮਾਪਿਆਂ ਦਾ ਹੌਂਸਲਾ ਹੋਰ ਵੱਧ ਜਾਂਦਾ ਹੈ ਕਿ ਉਹ ਵੀ ਆਪਣੇ ਪਿਤਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਘਰ ਦੀਆਂ ਜ਼ਿੰਮੇਵਾਰੀਆਂ ਚੁੱਕੇਗਾ। ਅਤੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣੇਗਾ। ਇਸ ਲਈ ਉਹਨੂੰ ਵਧਿਆ ਸਿੱਖਿਆ ਦੇਣ ੲਲੀ ਉਹ ਆਪਣੀ ਉਮਰ ਭਰ ਦੀ ਕਮਾਈ ਵੀ ਆਪਣੇ ਬੱਚੇ ‘ਤੇ ਲਾ ਦਿੰਦੇ ਨੇ। ਪਰ ਜੇਕਰ ਕਿਸੇ ਦੇ ਘਰ ਪੁੱਤ ਨਹੀਂ ਕਪੁੱਤ ਜੰਮ ਜਾਏ ਤਾਂ ਮਾਪਿਆਂ ਦਾ ਬੁਢਾਪਾ ਤਾਂ ਰੁਲਿਆ ਹੀ ਸਮਝੋ। ਅਜਿਹੀ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆੲ਀ਿ ਹੈ ਜਿੱੈਥ ਇੱਕ 40 ਸਾਲ ਦੇ ਔਕਸਫੋਰਡ ਯੁਨੀਵਰਸਿਟੀ ਤੋਂ ਪੜੇ ਬੇਰੁਜ਼ਗਾਰ ਪੁੱਤ ਨੇ ਆਪਣੇ ਮਾਪਿਆਂ ਤੇ ਪੂਰੀ ਉਮਰ ਲੲ਀ਿ ਜੇਬ ਖਰਚਾ ਦੇਣ ਦਾ ਮੁਕੱਦਮਾ ਠੋਕ ਦਿੱਤਾ ਹੈ। ਜੀ ਹਾਂ ਤੁਸਂਿ ਠੀਕ ਸੁਣਿਆ ਹੈ। ਲੰਡਨ ਵਿੱਚ ਰਹਿਣ ਵਾਲੇ 41 ਸਾਲਾ ਫੈਜ਼ ਸਿੱਦਕੀ ਨੇ ਆਪਣੇ ਮਾਪਿਆਂ ਤੇ ਉਮਰ ਭਰ ਲਈ ਜੇਬ ਖਰਚਾ ਦੇਣ ਦੀ ਮੰਗ ਕਰਦੇ ਹੋਏ ਕੇਸ ਦਾਇਰ ਕੀਤਾ ਹੈ। ਫੈਜ਼ ਦੇ ਮਾਤਾ ਪਿਤਾ ਦੁਬਾਈ ਵਿੱਚ ਰਹਿਮਦੇ ਹਨ। ਉਸਦੇ ਪਿਤਾ ਜਾਵੇਦ ਦੀ ਉਮਰ 71 ਸਾਲ ਅਤੇ ਮਾਤਾ ਰਕਸ਼ੰਦਾ ਦੀ ਉਮਰ 69 ਸਾਲ ਹੈ। ਹੈਰਾਨੀ ਦੀ ਗੱਲ ਹੈ ਕਿ ਦੁਨੀੳਾ ਦੀਆਂ ਟੌਪ ਦੀਆਂ ਯੁਨੀਵਰਸਿਟੀਜ਼ ਵਿੱਚੋਂ ਇੱਕ ਔਕਸਫੋਰਡ ਯੁਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਲੇਣ ਦੇ ਬਾਵਜੂਦ ਫੈਜ਼ ਪਿਛਲੇ 10 ਸਾਲ ਤੋਂ ਬੇਰੁਜ਼ਗਾਰ ਹੈ। ਫੈਜ਼ ਨੇ ਕਿਹਾ ਕਿ ਉਹ ਟ੍ਰੈਨਡ ਵਕੀਲ ਹੈ।2011 ਤੋਂ ਉਸਨੇ ਕਾਪੀ ਕੋਸ਼ਿਸ਼ ਕੀਤੀ ਪਰ ਉਸਨੂੰ ਕੋਈ ਨੌਕਰੀ ਨਹੀਂ ਮਿਲੀ। ਅਜਿਹੇ ਵਿੱਚ ਉਸਦੇ ਮਾਤਾ ਪਿਤਾ ਤੋਂ ਇਲਾਵਾ ਉਸਦਾ ਕੋਈ ਹੋਰ ਸਹਾਰਾ ਨਹੀਂ ਅਤੇ ਉਹਨਾਂ ਨੂੰ ਉਸਦੀ ਪੂਰੀ ਜ਼ਿਮਮੇਦਾਰੀ ਚੁੱਕਣੀ ਪਏਗੀ। ਫੈਜ਼ ਨੇ ਦਲੀਲ ਦਿੱਤੀ ਕਿ ਉਹ ਸਿਹਤ ਦੀਅ ਾਂਪ੍ਰੇਸ਼ਾਨੀਆਂ ਦਾ ਹਵਾਲਾ ਦੰਿਦੇ ਹੋਏ ਕਮਜ਼ੋਰ ਹੋ ਚੁਕੱੇ ਬੱਚੇ ਦੇ ਰੂਪ ਵਿੱਚ ਹਵਾਲਾ ਦੰਿਦੇ ਹੋਏ ਦਾਅਵਾ ਕਰਨ ਦਾ ਹੱਕਦਾਰ ਹੈ। ਉਸਨੁੰ ਰੋਕਣਾ ਉਸਦੇ ਮਨੁੱਖੀ ਅਧਿਕਾਰਾਂ ਾ ਉਲੰਘਣ ਹੋਏਗਾ।ਹਾਲਾੀਂਕ ਉਸਦ਀ਿ ਇਸ ਅਪੀਲ ਨੂੰ ਫੈਮਿਲੀ ਕੋਰਟ ਨੇ ਖਾਰਜ ਕਰ ਦਿੱਤਾ ਹੈ। ਜਿਸਤੋਂ ਬਾਅਦ ਉਸਨੇ ਹਾਈਕੋਰਟ ਦਾ ਰੁੱਖ ਕਰ ਲਿਆ ਹੈ। ਓਧਰ ਮਾਪਿਆਂ ਦੇ ਵਕੀਲ ਦਾ ਕਹਿਣਾ ਹੈ ਕਿ ਫੈਜ਼ ਪਿਛਲੇ 20 ਸਾਲ ਤੋਂ ਆਪਣੇ ਮਾਪਿਆਂ ਦੇਹੀ ਸੈਂਟਰਲ ਲੰਡਨ ਵਾਲੇ ਘਰ ਵਿੱਚ ਰਹਿ ਰਿਹਾ ਹੈ। ਜਿਸਦ਀ਿ ਕੀਮਤ ਕਰੀਬ 10 ਕਰੋੜ ਰੁਪਏ ਹੈ। ਪੜਾਈ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਖਰਚਾ ਉਸਦੇ ਮਾਪੇ ਹੀ ਚੁੱਕਦੇ ਆਏ ਨੇ। ਉਹ ਹੁਣ ਤੱਕ ਫੈਜ਼ ਨੂੰ ਹਰ ਮਹੇਿਂ 40 ਹਜ਼ਾਰ ਰੁਪਏ ਖਰਚ ਕਰਨ ਲਈ ਦਿੰਦੇ ਆਏ ਨੇ। ਇਸਤੋਂ ਇਲਾਵਾ ਖਰੀਦਾਰੀ ਕਰਨ ਅਤੇ ਮਹੀਨੇ ਭਰ ਦੇ ਬਿੱਲਾਂ ਦਾ ਕੁੱਲ ਮਿਲਾ ਕੇ ਡੇਢ ਲੱਖ ਦੇ ਕਰੀਬ ਦਾ ਖਰਚਾ ਉਹੀ ਦੇ ਰਹੇ ਨੇ। ਪਰ ਹੁਣ ਪਰਿਵਾਰਕ ਲੜਾਈ ਦੇ ਚਲਦਿਆਂ ਉਹ ਹੋਰ ਪੈਸੇ ਨਹੀਂ ਦੇਣਾ ਚਾਹੁੰਦੇ। ਉਹ ਕਾਫੀ ਸਮੇਂ ਤੋਂ ਪ੍ਰੇਸ਼ਾਨ ਨੇ। ਫੈਜ਼ ਦੀ ਇਹ ਮੰਗ ਜਾਇਜ਼ ਨਹੀਂ ਹੈ। ਉਹ ਪਹਿਲਾਂ ਵੀ ਔਕਸਫੌਰਡ ਦੇ ਵਿਰੁੱਧ ਆਪਣੀ ਮਾਨਸਿਕ ਸਿਹਤ ਕਮਜ਼ੌਰ ਹੋਰ ਦਾ ਹਵਾਲਾ ਦੇ ਚੁੱਕੇ ਹਨ ਜਿਸਨੂੰ ਅਦਾਲਤ ਨੇ ਰੱਦ ਕਰ ਦਿਤਾ ਸੀ। ਦੱਸ ਦਈਏ ਕਿ ਮਾਪਿਆਂ ਤੋਂ ਪਹਿਲਾਂ ਫੈਜ਼ ਸਿੱਦਕੀ ਨੇ 2018 ਵਿੱਚ ਔਸਫੌਰਡ ਯੁਨੀਵਰਸਿਟੀ ਤੇ ਇਹ ਕਹਿੰਦਅਿਾਂ 10 ਕਰੋੜ ਦੇ ਹਰਜਾਨੇ ਦਾ ਮੁੱਕਦਮਾ ਠੋਕ ਦਿੱਤਾ ਕਿ ਕਿ ਇੱਥੇ ਪੜਾਈ ਦਾ ਪੱਧਰ ਵਧੀਆ ਨਹੀਂ ਹੈ ਸਿਜਦੇ ਚਲਦਅਿਾਂ ਉਹ ਅਮਰੀਕਾ ਦੇ ਇੱਕ ਪ੍ਰਸਿੱਧ ਲਾਅ ਕਾਲਜ ਚ ਦਾਖਲਾ ਨਹੀਂ ਲੈ ਸਕਿਆ। ਹਾਲੀਾਂਕ ਉਸਦੇ ਇਸ ਮੁਕੱਦਮੇ ਨੂੰ ਹੇਠਲੀ ਅਦਾਲਤ ਨੇ ਰੱਦ ਕਰ ਦਿੱਤਾ ਸੀ।