ਜਲਦ ਹੀ ਫਿਲਮੀ ਪਰਦੇ ’ਤੇ ਨਜ਼ਰ ਆਉਣਗੇ ਐਸਪੀ ਸਿੰਘ ਓਬਰਾਏ

ਬਾਲੀਵੁਡ ਫਿਲਮ ਡਾਇਰੈਕਟਰ ਮਹੇਸ਼ ਭੱਟ ਬਣਾਉਣ ਜਾ ਰਹੇ ਨੇ ਬਾਇਓਪਿਕ
ਮੁੰਬਈ, 23 ਜੂਨ (ਹਮਦਰਦ ਨਿਊਜ਼ ਸਰਵਿਸ) :
ਲੋਕ ਭਲਾਈ ਦੇ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਪਾਉਣ ਵਾਲੇ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ ਤਿਆਰ ਰਹਿਣ ਵਾਲੇ ਐਸਪੀ ਸਿੰਘ ਓਬਰਾਏ ਜਲਦ ਹੀ ਫਿਲਮੀ ਪਰਦੇ ’ਤੇ ਨਜ਼ਰ ਆਉਣਗੇ।
ਬਾਲੀਵੁੱਡ ਫਿਲਮ ਡਾਇਰੈਕਟਰ ਮਹੇਸ਼ ਭੱਟ ਪਰਉਪਕਾਰੀ ਅਤੇ ਦੁਬਈ ਸਥਿਤ ਸੁਰਿੰਦਰ ਪਾਲ ਸਿੰਘ ਓਬਰਾਏ ਦੇ ਚੈਰੀਟੇਬਲ ਪਹਿਲਕਦਮੀਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਦੱਸਿਆ ਜਾਂਦਾ ਐ ਕਿ ਸੁਰਿੰਦਰ ਪਾਲ ਸਿੰਘ ਓਬਰਾਏ ਉਰਫ਼ ਐਸਪੀ ਓਬਰਾਏ ਆਪਣੀ ਕਮਾਈ ਦਾ 98 ਫੀਸਦੀ ਹਿੱਸਾ ਦਾਨ ਕਰਦੇ ਹਨ। ਉਨ੍ਹਾਂ ਦੇ ਇਸੇ ਕੰਮ ਤੋਂ ਪ੍ਰਭਾਵਿਤ ਹੋ ਕੇ ਫਿਲਮ ਡਾਇਰੈਕਟਰ ਮਹੇਸ਼ ਭੱਟ ਓਬਰਾਏ ਦੀ ਬਾਇਓਪਿਕ ਦਾ ਨਿਰਦੇਸ਼ਨ ਕਰ ਰਹੇ ਹਨ।
ਦੱਸ ਦੇਈਏ ਕਿ ਮਹੇਸ਼ ਭੱਟ ਓਬਰਾਏ ਦੇ ਜੀਵਨ ਅਤੇ ਸਮੇਂ ‘ਤੇ 2 ਘੰਟੇ 40 ਮਿੰਟ ਦੀ ਫਿਲਮ ਬਣਾ ਰਹੇ ਹਨ । ਅਜੇ ਦੇਵਗਨ ਵੱਲੋਂ ਓਬਰਾਏ ਦੀ ਭੂਮਿਕਾ ਨਿਭਾਈ ਜਾਵੇਗੀ, ਜਿਸ ਦਾ ਨਿਰਮਾਣ ਪੈਰਾਮਾਊਂਟ ਸਟੂਡੀਓਜ਼ ਵੱਲੋਂ ਕੀਤਾ ਜਾ ਰਿਹਾ ਹੈ । ਫਿਲਮਫੇਅਰ ਅਵਾਰਡ ਜੇਤੂ ਰਿਤੇਸ਼ ਸ਼ਾਹ ਵੱਲੋਂ ਸਕਰੀਨਪਲੇ ਲਿਖਿਆ ਜਾ ਰਿਹਾ ਹੈ, ਜਿਸ ਨੇ ਕਹਾਣੀ, ਪਿੰਕ, ਏਅਰਲਿਫਟ ਅਤੇ ਰੇਡ ਲਈ ਸਕ੍ਰੀਨਪਲੇ ਵੀ ਲਿਖੇ ਹਨ। ਇਸ ਫਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ।
ਗੌਰਤਲਬ ਹੈ ਕਿ ਸਮਾਜਸੇਵੀ ਓਬਰਾਏ ਆਪਣੇ ਪਰਉਪਕਾਰੀ ਦੇ ਕੰਮਾਂ ਦੇ ਚੱਲਦੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ । ਉਨ੍ਹਾਂ ਦੇ ਇਨ੍ਹਾਂ ਨੇਕ ਕੰਮਾਂ ਨੂੰ ਦੇਖਦੇ ਹੋਏ ਫਿਲਮ ਨਿਰਮਾਤਾ ਮਹੇਸ਼ ਭੱਟ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਸਿਲਵਰ ਸਕ੍ਰੀਨ ਦੇ ਜਰਿਏ ਸਾਰਿਆਂ ਦੇ ਸਾਹਮਣੇ ਲਿਆਉਣ ਦਾ ਫੈਸਲਾ ਕੀਤਾ।

Video Ad
Video Ad