ਸੰਗੀਤ ਅਤੇ ਫ਼ਿਲਮ ਇੰਡਸਟਰੀ ‘ਚ ਕਦਮ ਵਧਾ ਰਹੀ – ਦੀਪ ਸਿਖਾ

ਖ਼ੂਬਸੂਰਤੀ ਅਤੇ ਕਲਾ ਦਾ ਸੁਮੇਲ ਐ
ਹਰ ਇਨਸਾਨ ਵਿੱਚ ਕੋਈ ਨਾ ਕੋਈ ਕਲਾ ਛੁਪੀ ਹੁੰਦੀ ਹੈ। ਲੋੜ ਸਿਰਫ਼ ਇਸ ਗੱਲ ਦੀ ਹੁੰਦੀ ਹੈ ਕਿ ਇਸ ਕਲਾ ਨੂੰ ਵਕਤ ਸਿਰ ਪਹਿਚਾਨਣ ਅਤੇ ਹੀਰੇ ਨੂੰ ਤਰਾਸ਼ਣ ਵਾਲੇ ਕਿਸੇ ਜੌਹਰੀ ਦੀ ਨਿਗਾ ਉਸ ਇਨਸਾਨ ’ਤੇ ਪੈ ਜਾਵੇ। ਜਿਸ ਨਾਲ਼ ਇਹ ਸੁਮੇਲ ਹੋ ਜਾਂਦਾ ਹੈ, ਉਹ ਆਪਣੀ ਮਿਹਨਤ ਅਤੇ ਲਗਨ ਨਾਲ਼ ਇਸ ਕਲਾ ਦੇ ਸਿਰ ’ਤੇ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਲੱਗ ਜਾਂਦਾ ਹੈ। ਕਹਿੰਦੇ ਹਨ ਕਿ ’ਲਹਿਰੋਂ ਸੇ ਡਰ ਕਰ ਕਭੀ ਨੌਕਾ ਪਾਰ ਨਹੀਂ ਹੋਤੀ ਔਰ ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ’। ਅਜਿਹੀ ਹੀ ਇੱਕ ਮਿਹਨਤੀ ਤੇ ਦ਼੍ਰਿੜ ਇਰਾਦੇ ਵਾਲ਼ੀ ਸੰਗੀਤ ਅਤੇ ਫ਼ਿਲਮ ਇੰਡਸਟਰੀ ਵਿੱਚ ਦਿਨ ਬ ਦਿਨ ਸਥਾਪਤੀ ਵੱਲ ਕਦਮ ਵਧਾ ਰਹੀ, ਖ਼ੂਬਸੂਰਤੀ ਅਤੇ ਕਲਾ ਦਾ ਸੁਮੇਲ ਐ – ਦੀਪ ਸਿਖਾ
ਦੀਪ ਸਿਖਾ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਪ਼੍ਰਸਿੱਧੀ ਦੀਆਂ ਬੁਲੰਦੀਆਂ ਛੂਹ ਲਈਆਂ ਹਨ। ਅੱਜ ਐਕਟਿੰਗ ਅਤੇ ਮਾਡਲਿੰਗ ਦੇ ਖ਼ੇਤਰ ਵਿੱਚ ਦੀਪ ਸਿਖਾ ਕਿਸੇ ਜਾਣ-ਪਹਿਚਾਣ ਦੀ ਮੁਹਤਾਜ ਨਹੀਂ ਹੈ।
ਉਸ ਦੁਆਰਾ ਕੀਤੀਆਂ ਵੀਡੀਓ ਐਲਬਮਾਂ ਦੀ ਦਰਸ਼ਕਾਂ ਨੂੰ ਉਡੀਕ ਰਹਿੰਦੀ ਹੈ। ਇਸ ਦੀ ਜਿਉਂਦੀ ਜਾਗਦੀ ਮਿਸਾਲ ਸੰਸਾਰ ਪ੍ਰਸਿੱਧ ਗਾਇਕ ਜੈਜ਼ੀ ਬੀ, ਅਮਰਿੰਦਰ ਗਿੱਲ, ਅੰਮ੍ਰਿਤ ਮਾਨ, ਕੌਰ ਬੀ, ਗਿੰਨੀ ਕਪੂਰ ਅਤੇ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਦੇ ਗੀਤਾਂ ਵਿੱਚ ਆਪਣੀ ਖ਼ੂਬਸੂਰਤੀ ਅਤੇ ਕਲਾ ਦੇ ਜੌਹਰ ਵਿਖਾ ਕੇ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਚੰਡੀਗੜ੍ਹ ਵਿਖੇ 2 ਦਸੰਬਰ 1998 ਨੂੰ ਪਿਤਾ ਧਰਮੇਂਦਰ ਸਿੰਘ ਅਤੇ ਮਾਤਾ ਮਾਂਡਵੀ ਦੇਵੀ ਦੇ ਘਰ ਜਨਮੀਂ ਦੀਪ ਸਿਖਾ ਨੇ 32 ਮਾਡਲ ਗੋਰਮਿੰਟ ਸਕੂਲ (ਸੀ ਬੀ ਐਸ ਈ) ਤੋਂ +2 ਤੱਕ ਦੀ ਪੜ੍ਹਾਈ ਫੈਸ਼ਨ ਡਿਜ਼ਾਇਨਿੰਗ ਵਿੱਚ ਪਾਸ ਕੀਤੀ। ਚੰਡੀਗੜ ਵਿਖੇ ਰਹਿ ਕੇ ਐਕਟਿੰਗ ਅਤੇ ਮਾਡਲਿੰਗ ਦੇ ਖ਼ੇਤਰ ਵਿੱਚ ਸਰਗਰਮ ਦੀਪ ਸਿਖਾ ਨੇ ਬਾਲੀਵੁੱਡ ਕਵਰ ਸੌਂਗ ‘ਜਾਨ ਬਣ ਗਏ’ ਆਡੀਓ ਲੈਪ ਪ੍ਰੋਡਕਸ਼ਨ ਰਾਹੀਂ ਕੀਤਾ, ਜਿਸ ਨੇ ਬੇਹੱਦ ਮਕਬੂਲੀਅਤ ਦਿਵਾਈ।
ਉਸ ਨੇ ਬਹੁਤ ਸਾਰੇ ਪ਼੍ਰਿੰਟ ਐਡਜ਼, ਟੀ.ਵੀ. ਐਡਜ਼ ਅਤੇ ਮਿਊਜ਼ਿਕ ਵੀਡੀਓਜ਼ ਵਿੱਚ ਮਾਡਲਿੰਗ ਕਰਕੇ ਆਪਣੀ ਪ਼੍ਰਤਿਭਾ ਦਾ ਲੋਹਾ ਮੰਨਵਾਇਆ ਹੈ। ਦੀਪ ਸਿਖਾ ਹੁਣ ਤੱਕ ਪੰਜਾਬੀ ਦੇ ਸੁਪ਼੍ਰਸਿੱਧ ਗਾਇਕਾਂ ਦੇ ਵੀਡੀਓਜ਼ ਵਿੱਚ ਕੰਮ ਕਰ ਚੁੱਕੀ ਹੈ। ਸਪੋਰਟਿੰਗ ਆਰਟਿਸਟ ਤੌਰ ਤੇ ਉਸ ਨੇ 2016 ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਉਸ ਤੋਂ ਬਾਅਦ ਦੀਪ ਸਿਖਾ ਨੇ ਪਿਛਾਂਹ ਮੁੜ ਕੇ ਨਹੀਂ ਵੇਖਿਆ। ਕਾਫੀ ਸਾਰੇ ਕੰਪੀਟੀਸ਼ਨਾਂ ਵਿੱਚ ਹਿੱਸਾ ਲਿਆ, ਜਿੰਨ੍ਹਾਂ ਵਿੱਚ ਉਹ ਪਹਿਲੇ ਜਾਂ ਦੂਜੇ ਸਥਾਨ ਤੇ ਆਉਂਦੀ ਰਹੀ ਹੈ। ਪਰੰਮਪਰਾ ਆਰਟਸ ਥੀਏਟਰ ਚੰਡੀਗੜ੍ਹ ਨਾਲ ਟੈਗੋਰ ਥੀਏਟਰ ਚੰਡੀਗੜ੍ਹ ਵਿੱਚ ‘ਟੋਬਾ ਟੇਕ ਸਿੰਘ’, ‘ਇੱਕ ਘੁੱਟ ਦਾਰੂ ਦੀ’, ‘ਕੁਰਸੀ ਨਾਚ ਨਚਾਏ’, ‘ਸਰਹੰਦ ਦੀ ਦੀਵਾਰ’ ਅਤੇ ਹੋਰ ਵੀ ਬਹੁਤ ਸਾਰੇ ਨਾਟਕਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਅਤੇ ਖ਼ੂਬ ਨਾਮਣਾ ਖੱਟਿਆ।
ਚੰਡੀਗੜ੍ਹ ਦੇ ਸੈਕਟਰ 32 ਬੀ, 1242/01, ਨੇੜੇ ਸ਼ਿਵ ਸ਼ਕਤੀ ਮੰਦਿਰ ਵਿਖੇ ਆਪਣੇ ਪਰਿਵਾਰ ਨਾਲ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਹੀ ਦੀਪ ਸਿਖਾ ਦਾ ਆਉਣ ਵਾਲੇ ਸਮੇਂ ਵਿੱਚ ਫ਼ਿਲਮ, ਸੰਗੀਤ ਅਤੇ ਗਲੈਮਰ ਸੰਸਾਰ ਵਿੱਚ ਇੱਕ ਵੱਖਰਾ ਮੁਕਾਮ ਹੋਵੇਗਾ। ਇਹ ਮਾਣਮੱਤੀ ਮੁਟਿਆਰ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ, ਪੰਜਾਬੀ ਫ਼ਿਲਮ ਸੰਗੀਤ ਅਤੇ ਗਲੈਮਰ ਇੰਡਸਟਰੀ ਨੂੰ ਅਗਲੇ ਮੁਕਾਮ ਤੱਕ ਪਹੁੰਚਾਵੇ ਅਤੇ ਦੀਪ ਸਿਖਾ ਦਾ ਹਰ ਇੱਕ ਸੁਪਨਾ ਪੂਰਾ ਹੋਵੇ, ਹਰ ਦਿਲ ਤੇ ਰਾਜ ਕਰੇ ਅਤੇ ਸਾਰੀ ਦੁਨੀਆਂ ਤੇ ਉਹਦਾ ਨਾਮ ਹੋਵੇ।
ਗੁਰਬਾਜ ਗਿੱਲ 98723-62507
(ਸੰਗੀਤਕ ਤੇ ਫ਼ਿਲਮੀ ਪੱਤਰਕਾਰ)
ਨੇੜੇ ਬੱਸ ਸਟੈਂਡ, ਸਾਹਮਣੇ ਛੋਟਾ ਗੇਟ, ਬਠਿੰਡਾ (ਪੰਜਾਬ)-151001
Video Ad