Home ਕੈਨੇਡਾ ਕੈਨੇਡਾ ਦੇ 2 ਰਾਜਾਂ ਵਿਚ ਝੱਖੜ ਅਤੇ ਵਾ-ਵਰੋਲਿਆਂ ਨੇ ਮਚਾਈ ਤਬਾਹੀ

ਕੈਨੇਡਾ ਦੇ 2 ਰਾਜਾਂ ਵਿਚ ਝੱਖੜ ਅਤੇ ਵਾ-ਵਰੋਲਿਆਂ ਨੇ ਮਚਾਈ ਤਬਾਹੀ

0
ਕੈਨੇਡਾ ਦੇ 2 ਰਾਜਾਂ ਵਿਚ ਝੱਖੜ ਅਤੇ ਵਾ-ਵਰੋਲਿਆਂ ਨੇ ਮਚਾਈ ਤਬਾਹੀ

ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ, ਸੈਂਕੜੇ ਦਰੱਖਤ ਪੁੱਟੇ ਗਏ

ਉਨਟਾਰੀਓ ਅਤੇ ਕਿਊਬੈਕ ’ਚ ਕਈ ਥਾਈਂ ਬਿਜਲੀ ਡਿੱਗੀ

ਮੌਂਟਰੀਅਲ/ਟੋਰਾਂਟੋ, 25 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਉਨਟਾਰੀਓ ਅਤੇ ਕਿਊਬੈਕ ਰਾਜਾਂ ਵਿਚ ਝੱਖੜ ਅਤੇ ਵਾ-ਵਰੋਲਿਆਂ ਨੇ ਤਬਾਹੀ ਮਚਾ ਦਿਤੀ। ਸੈਂਕੜੇ ਦਰੱਖਤ ਜੜੋਂ ਪੁੱਟੇ ਗਏ ਜਦਕਿ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ।
ਇਸ ਘਟਨਾਕ੍ਰਮ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ। ਕਈ ਦਿਨ ਗਰਮੀ ਵਿਚ ਝੁਲਸਣ ਮਗਰੋਂ ਟੋਰਾਂਟੋ ਅਤੇ ਜੀ.ਟੀ.ਏ. ਦੇ ਲੋਕਾਂ ਨੂੰ ਰਾਹਤ ਤਾਂ ਮਿਲੀ ਪਰ ਤੇਜ਼ ਹਵਾਵਾਂ ਅਤੇ ਭਾਰੀ ਬਾਰਸ਼ ਨੇ ਨਵੀਆਂ ਮੁਸ਼ਕਲਾਂ ਪੈਦਾ ਕਰ ਦਿਤੀਆਂ।
ਐਤਵਾਰ ਰਾਤ ਜੀ.ਟੀ.ਏ. ਵਿਚ 75 ਐਮ.ਐਮ. ਤੱਕ ਮੀਂਹ ਪੈਣ ਅਤੇ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ ਜੋ ਦੇਰ ਰਾਤ 11 ਵਜੇ ਵਾਪਸ ਲੈਣ ਦਾ ਐਲਾਨ ਕਰ ਦਿਤਾ ਗਿਆ। ਹਾਈਡਰੋ ਵੰਨ ਮੁਤਾਬਕ ਐਤਵਾਰ ਸ਼ਾਮ ਤਕਰੀਬਨ 26 ਹਜ਼ਾਰ ਘਰਾਂ ਦੀ ਬਿਜਲੀ ਬੰਦ ਸੀ ਜਿਸ ਨੂੰ ਪੜਾਅਵਾਰ ਤਰੀਕੇ ਨਾਲ ਬਹਾਲ ਕਰ ਦਿਤਾ ਗਿਆ।
ਐਨਵਾਇਰਨਮੈਂਟ ਕੈਨੇਡਾ ਵੱਲੋਂ ਜਾਰੀ ਬਿਆਨ ਮੁਤਾਬਕ ਕਈ ਥਾਵਾਂ ’ਤੇ ਭਾਰੀ ਬਾਰਸ਼ ਕਾਰਨ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਹਾਈਵੇਜ਼ ’ਤੇ ਡਰਾਈਵਿੰਗ ਦੌਰਾਨ ਲੋਕਾਂ ਨੂੰ ਸੁਚੇਤ ਰਹਿਣ ਲਈ ਆਖਿਆ ਗਿਆ ਹੈ। ਉਧਰ ਮੌਂਟਰੀਅਲ ਦੇ ਉਤਰੀ ਇਲਾਕੇ ਵਿਚ ਇਕ ਤਾਕਤਵਰ ਵਾ-ਵਰੋਲੇ ਨੇ ਕਹਿਰ ਢਾਹ ਦਿਤਾ।