Home ਕੈਨੇਡਾ ਉਨਟਾਰੀਓ ਦੇ ਪ੍ਰਾਈਵੇਟ ਹਸਪਤਾਲਾਂ ’ਚ ਸਰਜਰੀ ਲਈ ਬਿਲ ਪੇਸ਼

ਉਨਟਾਰੀਓ ਦੇ ਪ੍ਰਾਈਵੇਟ ਹਸਪਤਾਲਾਂ ’ਚ ਸਰਜਰੀ ਲਈ ਬਿਲ ਪੇਸ਼

0
ਉਨਟਾਰੀਓ ਦੇ ਪ੍ਰਾਈਵੇਟ ਹਸਪਤਾਲਾਂ ’ਚ ਸਰਜਰੀ ਲਈ ਬਿਲ ਪੇਸ਼

ਨਿਗਰਾਨੀ ਦੇ ਮੁੱਦੇ ’ਤੇ ਸਿਹਤ ਮੰਤਰੀ ਨੇ ਕੀਤੀਆਂ ਗੋਲ-ਮੋਲ ਗੱਲਾਂ

ਟੋਰਾਂਟੋ, 22 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਸਿਹਤ ਬੀਮੇ ਅਧੀਨ ਆਉਂਦੇ ਆਪ੍ਰੇਸ਼ਨ ਕਰਨ ਦੀ ਇਜਾਜ਼ਤ ਦਿੰਦਾ ਬਿਲ ਸੂਬਾ ਵਿਧਾਨ ਸਭਾ ਵਿਚ ਪੇਸ਼ ਕਰ ਦਿਤਾ ਗਿਆ ਹੈ। ਸਿਹਤ ਮੰਤਰੀ ਸਿਲਵੀਆ ਜੋਨਜ਼ ਵੱਲੋਂ ਮੰਗਲਵਾਰ ਨੂੰ ‘ਯੌਰ ਹੈਲਥ ਐਕਟ’ ਪੇਸ਼ ਕਰਦਿਆਂ ਕਿਹਾ ਕਿ ਇਸ ਰਾਹੀਂ ਵੱਡੇ ਸਰਜੀਕਲ ਬੈਕਲਾਗ ਨਾਲ ਨਜਿੱਠਣ ਵਿਚ ਮਦਦ ਮਿਲੇਗੀ।