ਰਾਜਾ ਕ੍ਰਿਸ਼ਨ ਮੂਰਤੀ ਨੇ ਪਾਕਿਸਤਾਨ ’ਤੇ ਸਾਧੇ ਤਿੱਖੇ ਨਿਸ਼ਾਨੇ

ਕਿਹਾ : ਅਮਰੀਕਾ ਨੂੰ ਦੁਸ਼ਮਣ ਮੰਨਦੀ ਐ ਦੇਸ਼ ਦੀ ਖੁਫ਼ੀਆ ਏਜੰਸੀ

Video Ad

ਵਾਸ਼ਿੰਗਟਨ, 21 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨ ਮੂਰਤੀ ਨੇ ਪਾਕਿਸਤਾਨ ’ਤੇ ਜਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਕੱਟੜਪੰਥੀਆਂ ਵਿਰੁੱਧ ਸਖ਼ਤ ਰੁਖ ਕਾਰਨ ਪਾਕਿਸਤਾਨ ਦੀ ਖੁਫ਼ੀਆ ਏਜੰਸੀ ‘ਆਈਐਸਆਈ’ ਇਸ ਦੇਸ਼ ਨੂੰ ਆਪਣਾ ਦੁਸ਼ਮਣ ਮੰਨਦੀ ਐ।
ਇਲੀਨੋਇਸ ਤੋਂ ਡੈਮੋਕਰੇਟਿਕ ਪਾਰਟੀ ਦੇ ਸੰਸਦ ਮੈਂਬਰ ਨੇ ਇਹ ਗੱਲ ਬੋਸਟਨ ਵਿੱਚ ਅਮਰੀਕਾ-ਭਾਰਤ ਸੁਰੱਖਿਆ ਕੌਂਸਲ ਵੱਲੋਂ ਆਯੋਜਤ ਇੱਕ ਪ੍ਰੋਗਰਾਮ ਦੌਰਾਨ ਕਹੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਅਮਰੀਕਾ ਨੂੰ ਇੱਕ ਦੁਸ਼ਮਣ ਦੇ ਰੂਪ ਵਿੱਚ ਦੇਖਦੀ ਹੈ, ਕਿਉਂਕਿ ਅਮਰੀਕਾ ਪਾਕਿਸਤਾਨ ਵਿੱਚ ਮੌਜੂਦ ਕੱਟੜਪੰਥੀਆਂ ਵਿਰੁੱਧ ਸਖ਼ਤ ਰੁਖ ਅਪਣਾਉਂਦਾ ਹੈ। ਅਮਰੀਕਾ ਦਾ ਇਹੀ ਰਵੱਈਆ ਆਈਐਸਆਈ ਨੂੰ ਰੜਕਦਾ ਐ, ਪਰ ਅਮਰੀਕਾ ਸਾਰੇ ਧਰਮਾ ਦਾ ਆਦਰ ਕਰਦਾ ਅਤੇ ਕਦੇ ਵੀ ਕਿਸੇ ਵੀ ਰੰਗ, ਜਾਤ ਜਾਂ ਧਰਮ ਨਾਲ ਭੇਦਭਾਵ ਨਹੀਂ ਕਰਦਾ।

Video Ad