ਨਿਊਯਾਰਕ ਪੁੁਲਿਸ ਵੱਲੋਂ ਭਾਰਤੀ ਮੂਲ ਦਾ ਸੁਖਪਾਲ ਸਿੰਘ ਗ੍ਰਿਫ਼ਤਾਰ

ਹਿੰਦੂ ਮੰਦਰ ਤੇ ਮਹਾਂਤਮਾ ਗਾਂਧੀ ਦੇ ਬੁੱਤ ’ਤੇ ਹਮਲੇ ਦੇ ਲੱਗੇ ਦੋਸ਼

Video Ad

ਨਿਊਯਾਰਕ, 21 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਨਿਊਯਾਰਕ ਪੁਲਿਸ ਨੇ ਰਿਚਮੰਡ ਹਿੱਲ ’ਚ ਹਿੰਦੂ ਮੰਦਰ ਅਤੇ ਮਹਾਤਮਾਂ ਗਾਂਧੀ ਦੇ ਬੁੱਤ ’ਤੇ ਹਮਲਾ ਕਰਨ ਦੇ ਦੋਸ਼ ਵਿੱਚ 5 ਸ਼ੱਕੀਆਂ ਵਿੱਚੋਂ ਇੱਕ ਸਖ਼ਸ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਭਾਰਤੀ ਮੂਲ ਦੇ ਸੁਖਪਾਲ ਸਿੰਘ ਵਜੋਂ ਹੋਈ।
ਅਗਸਤ ਮਹੀਨੇ ਵਿੱਚ ਵਾਪਰੀਆਂ ਇਨ੍ਹਾਂ ਦੋਵਾਂ ਘਟਨਾਵਾਂ ਦੇ ਮਾਮਲੇ ਵਿੱਚ ਅਜੇ 4 ਸ਼ੱਕੀ ਪੁਲਿਸ ਦੀ ਹਿਰਾਸਤ ਵਿੱਚੋਂ ਬਾਹਰ ਨੇ, ਜਿਨ੍ਹਾਂ ਦੀ ਭਾਲ਼ ਕੀਤੀ ਜਾ ਰਹੀ ਹੈ।
ਬੀਤੀ 3 ਅਗਸਤ ਅਤੇ 16 ਅਗਸਤ ਨੂੰ ਸਾਊਥ ਰਿਚਮੰਡ ਹਿੱਲ ਵਿੱਚ ਤੁਲਸੀ ਮੰਦਿਰ ਅਤੇ ਮਹਾਤਮਾ ਗਾਂਧੀ ਦੇ ਬੁੱਤ ’ਤੇ ਹਮਲਾ ਹੋਇਆ ਸੀ। ਇਸ ਦੌਰਾਨ ਸ਼ਰਾਰਤੀ ਅਨਸਰਾਂ ਨੇ ਜਿੱਥੇ ਮੰਦਰ ਵਿੱਚ ਤੋੜਭੰਨ ਕੀਤੀ, ਉੱਥੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਵੀ ਨੁਕਸਾਨ ਪਹੁੰਚਾਇਆ ਸੀ।

Video Ad