ਸੁੰਦਰ ਪਿਚਾਈ ਨੂੰ ਮਿਲਿਆ ਗਲੋਬਲ ਸਿਟੀਜ਼ਨ ਐਵਾਰਡ

ਐਟਲਾਂਟਿਕ ਕੌਂਸਲ ਨੇ ਦਿੱਤਾ ਖਿਤਾਬ

Video Ad

ਨਿਊਯਾਰਕ, 22 ਸਤੰਬਰ (ਰਾਜ ਗੋਗਨਾ ) : ਗੂਗਲ ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਾਈ ਨੂੰ ਗਲੋਬਲ ਸਿਟੀਜ਼ਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਨਿਊਯਾਰਕ ਸਿਟੀ ਵਿੱਚ ਹੋਏ ਸਮਾਗਮ ਦੌਰਾਨ ਉਨ੍ਹਾਂ ਨੂੰ ਇਹ ਖਿਤਾਬ ਐਟਲਾਂਟਿਕ ਕੌਂਸਲ ਨੇ ਪ੍ਰਦਾਨ ਕੀਤਾ।

ਸੰਯੁਕਤ ਰਾਸ਼ਟਰ ਮਹਾਸਭਾ ਦੇ ਮੌਕੇ ’ਤੇ ਆਯੋਜਿਤ ਪੁਰਸਕਾਰ ਸਮਾਰੋਹ ’ਚ ਪੰਜ ਲੋਕਾਂ ਦਾ ਸਨਮਾਨ ਹੋਇਆ, ਜਿਨ੍ਹਾਂ ਵਿੱਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਵੀ ਸ਼ਾਮਲ ਨੇ। ਉਨ੍ਹਾਂ ਤੋਂ ਇਲਾਵਾ ਫਿਨਲੈਂਡ ਦੇ ਰਾਸ਼ਟਰਪਤੀ ਸੌਲੀ ਨੀਨੀਸਟੋ, ਸਵੀਡਿਸ਼ ਪ੍ਰਧਾਨ ਮੰਤਰੀ ਮੈਗਡਾ ਲੇਨਾ ਐਂਡਰਸਨ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਅਤੇ ਅਕੈਡਮੀ ਅਵਾਰਡ ਜੇਤੂ ਅਭਿਨੇਤਾ ਅਤੇ ਯੂਨੈਸਕੋ ਦੇ ਵਿਸ਼ੇਸ਼ ਦੂਤ ਫੋਰੈਸਟ ਵ੍ਹਾਈਟੇਕਰ ਦਾ ਵੀ ਇਸ ਦੌਰਾਨ ਪੁਰਸਕਾਰ ਦੇ ਕੇ ਸਨਮਾਨ ਕੀਤਾ ਗਿਆ।

ਇਸ ਮੌਕੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਤੇ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ।

Video Ad