Home ਮੰਨੋਰੰਜਨ ਅੱਗ ਲੱਗੀ ਰੇਲ ਗੱਡੀਆਂ ‘ਚ ਭੱਜਦੇ ਦਿਖੇ ਸੰਨੀ ਦਿਓਲ

ਅੱਗ ਲੱਗੀ ਰੇਲ ਗੱਡੀਆਂ ‘ਚ ਭੱਜਦੇ ਦਿਖੇ ਸੰਨੀ ਦਿਓਲ

0
ਅੱਗ ਲੱਗੀ ਰੇਲ ਗੱਡੀਆਂ ‘ਚ ਭੱਜਦੇ ਦਿਖੇ ਸੰਨੀ ਦਿਓਲ

‘ਗਦਰ 2’ ਦੇ ਸੈੱਟ ਤੋਂ ਵੀਡੀਓ ਆਈ ਸਾਹਮਣੇ, ਹੋਈ ਵਾਇਰਲ

ਕਾਲੇ ਸਲਵਾਰ ਕੁੜਤੇ ਵਾਲੀ ਜਬਰਦਸਤ ਲੁੱਕ ‘ਚ ਦਿਖੇ ਸੰਨੀ ਦਿਓਲ

ਮੁੰਬਈ, 19 ਜਨਵਰੀ (ਸ਼ੇਖਰ ਰਾਏ) : ਫ਼ਿਲਮ ‘ਗਦਰ’ ਦੇ ਤਾਰਾ ਸਿੰਘ ਅਤੇ ਸਕੀਨਾ ਦੀ ਪ੍ਰੇਮ ਕਹਾਣੀ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਹੈ।ਇਸ ਫ਼ਿਲਮ ਦੀ ਲਵ ਸਟੋਰੀ ਨੇ ਹੀ ਨਹੀਂ ਲੋਕਾਂ ਦਾ ਦਿਲ ਜਿੱਤਿਆ ਸੀ, ਸਗੋਂ ਫ਼ਿਲਮ ਦੇ ਡਾਇਲਾਗ ਅਤੇ ਸੰਨੀ ਦਿਓਲ ਦਾ ਹੈਂਡਪੰਪ ਪੁੱਟਣ ਵਾਲਾ ਸੀਨ ਅੱਜ ਵੀ ਲੋਕਾਂ ਦੇ ਦਿਲਾਂ ‘ਚ ਤਾਜ਼ਾ ਹੈ।ਹੁਣ ਗਦਰ ਵਾਲਾ ਉਹੀ ਏਰਾ ਤੁਹਾਨੁੰ ਦੋਬਾਰਾ ਜਿਉਣ ਦਾ ਮੌਕਾ ਮਿਲਣ ਵਾਲਾ ਹੈ ਜੀ ਹਾਂ ਗਦਰ-2 ਫਿਲਮ ਦਾ ਸ਼ੂਟ ਚੱਲ ਰਿਹਾ ਹੈ। ਜੋ ਕਿ ਅਗਸਤ ‘ਚ ਰਿਲੀਜ਼ ਹੋਣ ਜਾ ਰਹੀ ਹੈ।
ਫਿਲਮ ਗਦਰ-2 ਦੇ ਸੈਟ ਤੋਂ ਹੁਣ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਸੰਨੀ ਦਿਓਲ ਕਾਲੇ ਸਲਵਾਰ ਕੁੜਤੇ ਅਤੇ ਕਾਲੀ ਦਸਤਾਰ ਵਿਚ ਦਿਖਾਈ ਦੇ ਰਹੇ ਹਨ। ਇਸ ਜਬਰਦਸਤ ਲੁੱਕ ਦੇ ਵਿਚ ਸੰਨੀ ਦਿਓਲ ਫਿਲਮ ਦੇ ਬਹੁਤ ਹੀ ਖਤਰਨਾਕ ਸੀਨਜ਼ ਨੂੰ ਫਿਲਮਾਉਂਦੇ ਹੋਏ ਦਿਖਾਈ ਦਿੱਤੇ। ਅੱਗ ਲੱਗੀ ਰੇਲ ਗੱਡੀਆਂ ‘ਚ ਸੰਨੀ ਦਿਓਲ ਨੂੰ ਭੱਜਦੇ ਹੋਏ ਦੇਖਿਆ ਗਿਆ। ਇਸ ਨੂੰ ਸ਼ੂਟ ਹੁੰਦਾ ਦੇਖਣ ਲਈ ਲੋਕਾਂ ਦੀ ਵੱਡੀ ਭੀੜ ਇਕੱਠਾ ਹੋ ਗਈ।
ਦੱਸ ਦਈਏ ਕਿ ਇਹ ਵੀਡੀਓ ਫ਼ਿਲਮ ਦੀ ਸ਼ੂਟਿੰਗ ਲੋਕੇਸ਼ਨ ਦਾ ਹੈ, ਜਿਸ ‘ਚ ਤਾਰਾ ਸਿੰਘ ਸੜਦੀਆਂ ਰੇਲਾਂ ਦੇ ਵਿਚਕਾਰੋਂ ਬਾਹਰ ਨਿਕਲਦੇ ਹੋਏ ਐਕਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ। ਵਾਇਰਲ ਹੋ ਰਹੀ ਸ਼ੂਟਿੰਗ ਲੋਕੇਸ਼ਨ ਦੀ ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਪੁਲ ਦੇ ਉੱਪਰ ਸੜਦੇ ਵਾਹਨ ਹਨ ਅਤੇ ਇੱਕ ਰੇਲ ਗੱਡੀ ਹੇਠਾਂ ਜਾਂਦੀ ਦਿਖਾਈ ਦੇ ਰਹੀ ਹੈ। ਇਸ ਨੂੰ ਦੇਖ ਕੇ ਅਜਿਹੇ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਫ਼ਿਲਮ ‘ਚ ਬੇਟੇ ਨੂੰ ਲਾਹੌਰ ਤੋਂ ਵਾਪਸ ਲਿਆਉਣ ਲਈ ਤਾਰਾ ਸਿੰਘ ਸੜਦੀਆਂ ਗੱਡੀਆਂ ਦੇ ਵਿਚਕਾਰ ਆ ਕੇ ਐਕਸ਼ਨ ਕਰਦਾ ਨਜ਼ਰ ਆ ਰਿਹਾ ਹੈ।
ਉਸ ਜ਼ਮਾਨੇ ਦੀ ਗੱਲ ਕਰੀਏ ਜਦੋਂ ਗਦਰ ਦਾ ਪਹਿਲਾਂ ਭਾਗ ਰਿਲੀਜ਼ ਹੋਇਆ ਸੀ ਤਾਂ ਦੇਖਦੇ ਹੀ ਦੇਖਦੇ ਲੋਕ ਇਸ ਫਿਲਮ ਦੇ ਦਿਵਾਨੇ ਹੋ ਗਏ ਸੀ। ਇਹ ਫਿਲਮ ਸੰਨੀ ਦਿਓਲ ਦੇ ਫਿਲਮੀ ਕਰੀਅਰ ਦੀਆਂ ਯਾਦਗਾਰ ਫਿਲਮਾਂ ਵਿਚੋਂ ਇਕ ਹੈ। ਉਸ ਸਮੇਂ ਵਿਚ ਹਰ ਪਾਸੇ ਇਸ ਫਿਲਮ ਦੀ ਚਰਚਾ ਸੀ।
ਖੈਰ ਫ਼ਿਲਮ ‘ਗਦਰ 2’ ਇਸ ਸਾਲ ਅਗਸਤ ਮਹੀਨੇ ਵਿਚ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ। ਇਸ ਵਾਰ ਵੀ ਇਸ ਫ਼ਿਲਮ ‘ਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਮੁੱਖ ਭੂਮਿਕਾ ‘ਚ ਹਨ।