ਸੁਰਜੀਤ ਬੈਗਨਰ ਦਾ ਨਵਾ ਗੀਤ’ ਲਵ ਯੂ ਬੇਬੇ ਬਾਪੂ ‘ ਹੋਇਆ ਰਿਲੀਜ਼ 

ਮਾਨਸਾ, 10 ਜੂਨ ( ਬਿਕਰਮ ਵਿੱਕੀ): ਆਪਣੇ ਸੁਪਰਹਿੱਟ ਗੀਤਾ ਨਾਲ ਸੰਗੀਤਕ ਖੇਤਰ ‘ਚ ਪੈਰ ਰੱਖਣ ਵਾਲੇ ਗਾਇਕ ਸੁਰਜੀਤ ਬੈਗਨਰ ਦਾ ਨਵਾ ਗੀਤ ‘ ਲਵ ਯੂ ਬੇਬੇ ਬਾਪੂ ‘ ਨੂੰ ਸ਼ਰੋਤਿਆਂ ਦਾ ਅਥਾਹ ਪਿਆਰ ਮਿਲ ਰਿਹਾ ਹੈ।
ਜਾਣਕਾਰੀ ਦਿੰਦਿਆਂ ਗੀਤ ਦੇ ਵੀਡੀਓ ਡਰਾਇਕੈਟਰ ਪਰਵਿੰਦਰ ਪਿੰਕੂ ਨੇ ਦੱਸਿਆਂ ਕਿ ਗੀਤ ਮਾਂ ਬਾਪ ਦੇ ਪਿਆਰ ਦੀ ਹਾਮੀ ਭਰਦਾ ਹੈ,ਤੇ ਗੀਤ ਦਾ ਵੀਡੀਓ ਫਿਲਮਾਂਕਣ ਦੇਖਣ ਵਾਲੇ ਦੇ ਹੁੰਝੂ ਕਢਵਾਂ ਦਿੰਦਾ ਹੈ।
ਪਿੰਕੂ ਨੇ ਦੱਸਿਆਂ ਕਿ ਗੀਤ ਨੂੰ ਮੁਸਲੇਟ ਡਿਜੀਟਲ ਦੇ ਲੇਬਲ ਹੇਠ ਰਿਲੀਜ਼ ਕੀਤਾ ਹੈ,ਜਦਕਿ ਗੀਤ ਦੇ ਬੋਲਾਂ ਨੂੰ ਖੁਦ ਸੁਰਜੀਤ ਬੈਗਨਰ ਵੱਲੋਂ ਹੀ ਲਿਖੇ ਗਏ ਹਨ, ਗੀਤ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਜੋੜੀ ਜੱਸੀ ਬ੍ਰਦਰਜ਼ ਵੱਲੋਂ ਬੜੀ ਰੂਹ ਨਾਲ ਤਿਆਰ ਕਰਕੇ ਗੀਤ ਨੂੰ ਚਾਰ ਚੰਨ ਲਾਏ ਹਨ।
ਉਹਨਾਂ ਕਿਹਾ ਕਿ ਗੀਤ ਇਸ ਵੇਲੇ ਸ਼ੋਸਲ ਸਾਈਟਾਂ ‘ਤੇ ਸਫਲਤਾਪੂਰਵਕ ਚੱਲ ਰਿਹਾ ਹੈ। ਤੇ ਗੀਤ ਨੂੰ ਯੂਟਿਊਬ ਤੇ ਵੀ ਵਿਊਜ ਚੰਗੇ ਮਿਲ ਰਹੇ ਹਨ।
Video Ad