ਸਰੀ ਨੂੰ ਮਿਲ ਸਕਦੈ ਪੰਜਾਬੀ ਮੇਅਰ

ਮਿਉਂਸਪਲ ਚੋਣਾਂ ਲਈ 84 ਉਮੀਦਵਾਰ ਮੈਦਾਨ ’ਚ ਨਿੱਤਰੇ

Video Ad

3 ਪੰਜਾਬੀਆਂ ਸਣੇ 8 ਉਮੀਦਵਾਰ ਲੜ ਰਹੇ ਨੇ ਮੇਅਰ ਦੀ ਚੋਣ

ਸੁੱਖ ਧਾਲੀਵਾਲ ਜਾਂ ਅੰਮ੍ਰਿ੍ਰਤ ਬੜਿੰਗ ਬਣ ਸਕਦੇ ਨੇ ਮੇਅਰ

ਸਰੀ, 13 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ 15 ਅਕਤੂਬਰ ਨੂੰ ਮਿਉਂਸਪਲ ਚੋਣਾਂ ਹੋਣ ਜਾ ਰਹੀਆਂ ਨੇ। ਇਨ੍ਹਾਂ ਵਿੱਚ ਸਰੀ ਤੇ ਬਰੈਂਪਟਨ ਵਿੱਚ ਕਈ ਪੰਜਾਬੀ ਵੀ ਚੋਣ ਲੜ ਰਹੇ ਨੇ। ਜੇਕਰ ਸਰੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਮੇਅਰ, ਕੌਂਸਲਰ ਤੇ ਸਕੂਲ ਟਰੱਸਟੀ ਲਈ ਕੁੱਲ 84 ਉਮੀਦਵਾਰ ਚੋਣ ਮੈਦਾਨ ਵਿੱਚ ਉਤਰ ਚੁੱਕੇ ਨੇ। ਇਨ੍ਹਾਂ ਵਿੱਚੋਂ ਸੁੱਖ ਧਾਲੀਵਾਲ ਤੇ ਅੰਮ੍ਰਿਤ ਬੜਿੰਗ ਵੱਲੋਂ ਮੇਅਰ ਦੀ ਚੋਣ ਲੜੀ ਜਾ ਰਹੀ ਹੈ। ਜਦਕਿ ਬਹੁਤ ਸਾਰੇ ਪੰਜਾਬੀ ਉਮੀਦਵਾਰ ਕੌਂਸਲਰ ਤੇ ਸਕੂਲ ਟਰੱਸਟੀ ਦੀ ਚੋਣ ਵੀ ਲੜ ਰਹੇ ਨੇ।

ਸਰੀ ਵਿੱਚ ਇੱਕ ਮੇਅਰ, 8 ਕੌਂਸਲਰਾਂ ਅਤੇ 7 ਸਕੂਲ ਟਰੱਸਟੀਆਂ ਦੀ ਚੋਣ ਹੋਣੀ ਐ। ਇਸ ਦੇ ਲਈ ਕੁੱਲ 84 ਉਮੀਦਵਾਰ ਚੋਣ ਲੜ ਰਹੇ ਨੇ। ਇਨ੍ਹਾਂ ਵਿੱਚੋਂ 8 ਉਮੀਦਵਾਰ ਮੇਅਰ, 56 ਕੌਂਸਲਰ ਅਤੇ 20 ਉਮੀਦਵਾਰ ਸਕੂਲ ਟਰੱਸਟੀ ਬਣਨ ਲਈ ਚੋਣ ਲੜ ਰਹੇ ਨੇ। ਮੇਅਰ ਦੀ ਦੌੜ ਵਿੱਚ ਸੁੱਖ ਧਾਲੀਵਾਲ, ਅੰਮ੍ਰਿਤ ਬੜਿੰਗ, ਕੁਲਦੀਪ ਪੇਲੀਆ, ਜੌਰਡੀ ਹੌਗ, ਬਰੈਂਡਾ ਲੌਕ, ਡੱਗ ਮੈਕਲਮ, ਜਿੰਨੀ ਸਿਮਸ ਅਤੇ ਜੌਨ ਵੌਲੰਸਕੀ ਸ਼ਾਮਲ ਨੇ।

Video Ad