ਸਰੀ ’ਚ ਪੰਜਾਬੀ ਪੁਲਿਸ ਅਫ਼ਸਰ ’ਤੇ ਖ਼ਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਆਇਦ

  • ਰਣਦੀਪ ਰੰਧਾਵਾ ਦੀ 15 ਜੂਨ ਨੂੰ ਸਰੀ ਪ੍ਰੋਵਿੰਸ਼ੀਅਲ ਕੋਰਟ ’ਚ ਪਏਗੀ ਪਹਿਲੀ ਪੇਸ਼ੀ

ਸਰੀ, 19 ਮਈ (ਹਮਦਰਦ ਨਿਊਜ਼ ਸਰਵਿਸ) : ਸਰੀ ’ਚ ਦੋ ਸਾਲ ਪਹਿਲਾਂ ਵਾਪਰੇ ਸੜਕ ਹਾਦਸੇ ਦੇ ਮਾਮਲੇ ਵਿੱਚ ਮੈਟਰੋ ਵੈਨਕੁਵਰ ਟ੍ਰਾਂਜ਼ਿਟ ਪੁਲਿਸ ਦੇ ਅਫ਼ਸਰ ਰਣਦੀਪ ਸਿੰਘ ਰੰਧਾਵਾ ਵਿਰੁੱਧ ਖ਼ਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਆਇਦ ਕਰ ਦਿੱਤੇ ਗਏ ਨੇ।

Video Ad

ਰੰਧਾਵਾ ਦੀ 15 ਜੂਨ ਨੂੰ ਸਰੀ ਦੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਪਹਿਲੀ ਪੇਸ਼ੀ ਪਏਗੀ।

ਬੀ.ਸੀ. ਪ੍ਰੌਸਕਿਊਸ਼ਨ ਸਰਵਿਸ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਾਂਸਟੇਬਲ ਰਣਦੀਪ ਰੰਧਾਵਾ ਵਿਰੁੱਧ ਇੱਕ ਤਜ਼ਰਬੇਕਾਰ ਕਰਾਊਨ ਕੌਂਸਲ ਵੱਲੋਂ ਦੋਸ਼ਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਦਾ ਹਾਦਸੇ ਤੋਂ ਪਹਿਲਾਂ ਜਾਂ ਮੌਜੂਦਾ ਸਮੇਂ ਰੰਧਾਵਾ ਨਾਲ ਕੋਈ ਸਬੰਧ ਨਹੀਂ ਹੈ।

Video Ad