ਐਸ ਵਾਈ ਐੱਲ

ਐਸ ਵਾਈ ਐੱਲ

Video Ad

Syl ਦੇ ਇਤਿਹਾਸ ਦੀ ਗੱਲ ਸਹਾਮਣੇ
ਦਿਲਾਂ ਵਿੱਚ ਪੈਂਦੇ ਆ ਜਜ਼ਬੇ ਸਾਂਭਣੇ
ਸਿੱਧੂ ਮੂਸੇ ਵਾਲਾ ਗੱਲ ਸਿਰੇ ਲਾ ਗਿਆ
ਸਰਕਾਰਾਂ ਨੂੰ ਗੱਲਾਂ ਖਰੀਆਂ ਸੁਣਾ ਗਿਆ।

ਖੋਲੀ ਬੈਠੇ ਜਵਾਨ ਗੂਗਲ ਤੇ ਸਟੋਰੀਆਂ
ਜੁਰਤ ਦੀਆਂ ਕਿਸ ਕਹਾਣੀਆਂ ਤੋਰੀਆਂ
ਕੱਲਾ ਕੱਲਾ ਬੋਲ ਸੀਨੇ ਵਿੱਚ ਬਾਹ ਗਿਆ
ਸਰਕਾਰਾਂ ਨੂੰ ਗੱਲਾਂ ਖਰੀਆਂ ਸੁਣਾ ਗਿਆ।

ਪੂਰੀ ਦੁਨੀਆ ਚ, ਗੱਭਰੂ ਦੀ ਧੱਕ ਜੀ
ਇਸ ਵਿੱਚ ਕੋਈ ਹੈਨੀ ਹੁਣ ਸ਼ੱਕ ਜੀ
ਛੋਟੀ ਉਮਰੇ ਬੁਲੰਦੀਆਂ ਨੂੰ ਪਾ ਗਿਆ
ਸਰਕਾਰਾਂ ਨੂੰ ਗੱਲਾਂ ਖ਼ਰੀਆਂ ਸੁਣਾ ਗਿਆ।

ਕਲ਼ਮ ਚਲਾਈ ਉਨੇ ਪੂਰੀ ਠੋਕ ਕੇ
ਦੇਣਾ ਤੁਪਕਾ ਨੀਂ ਆਇਉਂ ਸੋਚ ਕੇ
ਸੁਖਚੈਨ,ਜਾਨ ਦੀ ਬਾਜ਼ੀ ਉਹ ਲਾ ਗਿਆ
ਸਰਕਾਰਾਂ ਨੂੰ ਗੱਲਾਂ ਖਰੀਆਂ ਸੁਣਾ ਗਿਆ।
ਸੁਖਚੈਨ ਸਿੰਘ,ਠੱਠੀ ਭਾਈ

Video Ad