
ਕੈਲਗਰੀ, 22 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਤੋਂ ਪੰਜਾਬੀਆਂ ਲਈ ਮੰਦਭਾਗੀਆਂ ਖ਼ਬਰਾਂ ਆਉਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਰਿਪੋਰਟ ਕੈਲਗਰੀ ਤੋਂ ਮਿਲ ਰਹੀ ਹੈ, ਜਿੱਥੇ ਤਿੰਨ ਟਰੱਕਾਂ ਦੀ ਭਿਆਨਕ ਟੱਕਰ ਹੋਣ ਕਾਰਨ 29 ਸਾਲ ਦੇ ਪੰਜਾਬੀ ਨੌਜਵਾਨ ਹਰਮੀਤ ਸਿੰਘ ਦੀ ਜਾਨ ਚਲੀ ਗਈ। ਜਦਕਿ ਤਿੰਨ ਜਣੇ ਜ਼ਖਮੀ ਹੋ ਗਏ। ਕੈਲਗਰੀ ਦੇ ਨੇੜੇ ਚੈਸਟਮੇਅਰ ਵਿਖੇ ਹਾਈਵੇਅ-1 ਉੱਤੇ ਇਹ ਭਿਆਨਕ ਹਾਦਸਾ ਵਾਪਰਿਆ।