Home ਅਮਰੀਕਾ ‘ਅੱਤਵਾਦ ਦੁਨੀਆ ਲਈ ਸਭ ਤੋਂ ਵੱਡਾ ਖਤਰਾ’

‘ਅੱਤਵਾਦ ਦੁਨੀਆ ਲਈ ਸਭ ਤੋਂ ਵੱਡਾ ਖਤਰਾ’

0
‘ਅੱਤਵਾਦ ਦੁਨੀਆ ਲਈ ਸਭ ਤੋਂ ਵੱਡਾ ਖਤਰਾ’

ਸੰਯੁਕਤ ਰਾਸ਼ਟਰ ’ਚ ਬੋਲਿਆ ਭਾਰਤ

ਰੁਚਿਰਾ ਕੰਬੋਜ ਨੇ ਦੋਹਰੇ ਮਾਪਦੰਡ ’ਤੇ ਚੁੱਕੇ ਸਵਾਲ

ਨਿਊਯਾਰਕ, 10 ਅਗਸਤ (ਹਮਦਰਦ ਨਿਊਜ਼ ਸਰਵਿਸ) : ਸੰਯੁਕਤ ਰਾਸ਼ਟਰ ਵਿੱਚ ਭਾਰਤਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਅੱਤਵਾਦ ਦੇ ਮੁੱਦੇ ’ਤੇ ਕੁਝ ਦੇਸ਼ਾਂ ਦੇ ਦੋਹਰੇ ਮਾਪਦੰਡ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਤਸ਼ਦ ਦੀ ਇੱਕ ਅਹਿਮ ਮੀਟਿੰਗ ਵਿੱਚ ਕੰਬੋਜ ਨੇ ਕਿਹਾ ਕਿ ਅੱਤਵਾਦ ਦੁਨੀਆ ਲਈ ਸਭ ਤੋਂ ਵੱਡਾ ਖਤਰਾ ਹੈ। ਇਸ ਨੂੰ ਲੈ ਕੇ ਦੋਹਰੇ ਮਾਪਦੰਡ ਨਹੀਂ ਅਪਣਾਉਣੇ ਚਾਹੀਦੇ।

‘ਦੁਨੀਆ ਵਿੱਚ ਅੱਤਵਾਦ ਦਾ ਖਤਰਾ’ ਵਿਸ਼ੇ ’ਤੇ ਬੋਲਦਿਆਂ ਰੁਚਿਰਾ ਕੰਬੋਜ ਨੇ ਕਿਹਾ ਕਿ ਇਹ ਬਿਲਕੁੱਲ ਸਪੱਸ਼ਟ ਹੈ ਕਿ ਟੈਰੇਰਿਜ਼ਮ ਦਾ ਖ਼ਤਰਾ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਸ ਤੋਂ ਦੁਨੀਆ ਦਾ ਕੋਈ ਹਿੱਸਾ ਬੱਚ ਨਹੀਂ ਸਕਿਆ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅੱਤਵਾਦ ਨੂੰ ਸਿਰਫ਼ ਅੱਤਵਾਦ ਨਹੀਂ ਮੰਨਿਆ ਅਤੇ ਇਸ ਨੂੰ ਅਲੱਗ-ਅਲੱਗ ਢੰਗ ਨਾਲ ਦੇਖਦੇ ਰਹੇ ਤਾਂ ਇਸ ਦਾ ਖਤਰਾ ਵਧ ਜਾਵੇਗਾ। ਆਪਣੀ ਸਹੂਤਲ ਦੇ ਹਿਸਾਬ ਨਾਲ ਇਸ ਸਮੱਸਿਆ ਨੂੰ ਦੇਖਣਾ ਖ਼ਤਰਨਾਕ ਸਾਬਤ ਹੋਵੇਗਾ। ਇਸ ਵਿਰੁੱਧ ਦੁਨੀਆ ਨੂੰ ਇਕਜੁੱਟ ਹੋ ਕੇ ਕਾਰਵਾਈ ਕਰਨੀ ਚਾਹੀਦੀ ਹੈ।

ਚੀਨ ਦੀ ਪ੍ਰਧਾਨਗੀ ਹੇਠ ਹੋਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਵਿੱਚ ਕੰਬੋਜ ਨੇ ਚੀਨ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਇਹ ‘ਬਹੁਤ ਹੀ ਅਫਸੋਸਜਨਕ’ ਹੈ ਕਿ ਦੁਨੀਆ ਦੇ ਕੁੱਝ ਸਭ ਤੋਂ ਖ਼ਤਰਨਾਕ ਅੱਤਵਾਦੀਆਂ ਨੂੰ ਕਾਲੀ ਸੂਚੀ ਵਿਚ ਪਾਉਣ ਦੇ ਅਸਲ ਅਤੇ ਸਬੂਤ ਅਧਾਰਤ ਪ੍ਰਸਤਾਵਾਂ ਨੂੰ ਠੰਢੇ ਬਸਤੇ ਵਿਚ ਪਾਇਆ ਜਾ ਰਿਹਾ ਹੈ। ਭਾਰਤ ਨੇ ਕਿਹਾ ਕਿ ਅਜਿਹੇ ‘ਦੋਹਰੇ ਮਾਪਦੰਡਾਂ’ ਨੇ ਸੁਰੱਖਿਆ ਪ੍ਰੀਸ਼ਦ ਦੇ ਪਾਬੰਦੀ ਸਿਸਟਮ ਦੀ ਭਰੋਸੇਯੋਗਤਾ ਨੂੰ ‘ਹਰ ਸਮੇਂ ਦੇ ਹੇਠਲੇ ਪੱਧਰ’ ਤੱਕ ਪਹੁੰਚਾ ਦਿੱਤਾ ਹੈ।