ਅਮਰੀਕੀ ਰਾਸ਼ਟਰਪਤੀ ਨੂੰ ਫਿਰ ਹੋਇਆ ਕੋਰੋਨਾ

ਜੋਅ ਬਾਇਡਨ ਦੀ ਰਿਪੋਰਟ ਆਈ ਪੌਜ਼ੀਟਿਵ

Video Ad

ਇਸੇ ਹਫ਼ਤੇ ਵਾਇਰਸ ਨੂੰ ਦਿੱਤੀ ਸੀ ਮਾਤ

ਵਾਸ਼ਿੰਗਟਨ, 31 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਇੱਕ ਵਾਰ ਫਿਰ ਕੋਰੋਨਾ ਦੀ ਲਪੇਟ ਵਿੱਚ ਆ ਗਏ ਨੇ। ਇਸੇ ਹਫ਼ਤੇ ਠੀਕ ਹੋਣ ਮਗਰੋਂ ਉਨ੍ਹਾਂ ਦੀ ਰਿਪੋਰਟ ਫਿਰ ਪੌਜ਼ੀਟਿਵ ਆਈ ਗਈ।

ਵਾਈਟ ਹਾਊਸ ਦੇ ਫਿਜੀਸ਼ੀਅਨ ਡਾ. ਕੇਵਿਨ ਓਕਾਨਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਫਿਲਹਾਲ ਰਾਸ਼ਟਰਪਤੀ ਠੀਕ ਮਹਿਸੂਸ ਕਰ ਰਹੇ ਨੇ, ਪਰ ਹੁਣ ਉਹ ਘੱਟੋ-ਘੱਟ ਪੰਜ ਦਿਨ ਆਈਸੋਲੇਸ਼ਨ ਵਿੱਚ ਰਹਿਣਗੇ। ਚਾਰ ਦਿਨ ਪਹਿਲਾਂ ਹੀ ਜੋਅ ਬਾਇਡਨ ਨੇ ਕੋਰੋਨਾ ਨੂੰ ਮਾਤ ਦਿੱਤੀ ਸੀ। ਬੁੱਧਵਾਰ ਨੂੰ ਕੀਤੇ ਗਏ ਟੈਸਟ ਵਿੱਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ।

79 ਸਾਲਾ ਅਮਰੀਕੀ ਰਾਸ਼ਟਰਪਤੀ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਮਹਾਂਮਾਰੀ ਦੀ ਲਪੇਟ ਵਿੱਚ ਆਏ ਸਨ। ਇਸ ਵਾਰ ਦੀ ਤਰ੍ਹਾਂ ਉਸ ਸਮੇਂ ਵੀ ਉਨ੍ਹਾਂ ਵਿੱਚ ਵਾਇਰਸ ਦੇ ਕਾਫ਼ੀ ਮਾਮੂਲੀ ਲੱਛਣ ਸਨ।
ਰਿਪੋਰਟ ਪੌਜ਼ੀਟਿਵ ਆਉਣ ਮਗਰੋਂ ਉਹ ਆਈਸੋਲੇਸ਼ਨ ਵਿੱਚ ਚਲੇ ਗਏ ਸਨ। ਇਸ ਤੋਂ ਬਾਅਦ ਵੀ ਉਹ ਲਗਾਤਾਰ ਵਾਈਟ ਹਾਊਸ ਦੇ ਮੈਂਬਰਾਂ ਨਾਲ ਸੰਪਰਕ ਵਿੱਚ ਬਣੇ ਹੋਏ ਸਨ ਤੇ ਵੀਡੀਓ ਕਾਨਫਰੰਸ ਰਾਹੀਂ ਬੈਠਕਾਂ ਵਿੱਚ ਹਿੱਸਾ ਲੈ ਰਹੇ ਸੀ। ਬੁੱਧਵਾਰ ਨੂੰ ਰਿਪੋਰਟ ਨੈਗੇਟਿਵ ਆਉਣ ਬਾਅਦ ਉਨ੍ਹਾਂ ਨੂੰ ਬੁਖਾਰ ਆਉਣਾ ਵੀ ਬੰਦ ਹੋ ਗਿਆ ਸੀ।

Video Ad