ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਵਧ ਕੇ 27 ਲੱਖ ਹੋਇਆ

ਵਿਜ਼ਟਰ ਵੀਜ਼ਾ ਅਤੇ ਸਟੂਡੈਂਟ ਵੀਜ਼ਾ ਮੰਗਣ ਵਾਲਿਆਂ ਦੀ ਗਿਣਤੀ ਵਧੀ

Video Ad

ਟੋਰਾਂਟੋ, 20 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਕੈਨੇਡਾ ਸਰਕਾਰ ਦੀ ਸਿਰਦਰਦੀ ਬਣਦਾ ਗਿਆ ਹੈ ਜੋ ਕਿਸੇ ਤਰੀਕੇ ਘਟਦਾ ਨਜ਼ਰ ਨਹੀਂ ਆ ਰਿਹਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਟਾਸਕ ਫੋਰਸ ਗਠਤ ਕਰਨ ਦੇ ਬਾਵਜੂਦ ਪਿਛਲੇ ਛੇ ਹਫ਼ਤੇ ਦੌਰਾਨ ਵਿਚਾਰ ਅਧੀਨ ਇੰਮੀਗ੍ਰੇਸ਼ਨ ਅਰਜ਼ੀਆਂ ਦੀ ਗਿਣਤੀ ਤਿੰਨ ਲੱਖ ਦੇ ਵਾਧੇ ਨਾਲ 27 ਲੱਖ ’ਤੇ ਪਹੁੰਚ ਗਈ।
ਇਨ੍ਹਾਂ ਵਿਚ ਵਿਜ਼ਟਰ ਵੀਜ਼ਾ ਮੰਗਣ ਵਾਲਿਆਂ ਦੀ ਗਿਣਤੀ 9 ਲੱਖ ਅਤੇ ਸਟੱਡੀ ਵੀਜ਼ਾ ਮੰਗਣ ਵਾਲਿਆਂ ਦਾ ਅੰਕੜਾ ਤਕਰੀਬਨ 2 ਲੱਖ ਦੱਸਿਆ ਜਾ ਰਿਹਾ ਹੈ।
ਸਿਟੀਜ਼ਨਸ਼ਿਪ ਦੀ ਕਤਾਰ ਵਿਚ ਲੱਗੇ ਪ੍ਰਵਾਸੀਆਂ ਦੀ ਗਿਣਤੀ ਸਾਢੇ ਚਾਰ ਲੱਖ ਤੱਕ ਪਹੁੰਚ ਗਈ ਹੈ ਜਦਕਿ ਪਰਮਾਨੈਂਟ ਰੈਜ਼ੀਡੈਂਸ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਦੀ ਗਿਣਤੀ 5.15 ਲੱਖ ਦੱਸੀ ਜਾ ਰਹੀ ਹੈ।

Video Ad